ਕੀ ਪੀੜਾਂ ਦੇ ਵੀ

ਪਰਛਾਵੇਂ ਹੁੰਦੇ

ਹਾਂ ਅੜੀਏ

ਪੀੜਾਂ ਦੇ ਵੀ

ਪਰਛਾਵੇਂ ਹੁੰਦੇ

ਜਦ ਕਦੀ

ਮੇਰੀ ਪੀੜ ਦਾ ਪਰਛਾਵਾਂ 

ਦੁਨੀਆਂ ਦੇ ਦਰਦ ਦੇ

ਮੇਚ ਦਾ ਹੋ ਜਾਂਦਾ

ਦੋਵੇਂ ਪਰਣਾਏ ਜਾਂਦੇ

ਉਸ ਵੇਲੇ

ਲਫ਼ਜ਼ ਨਾਦੀ ਹੋ ਜਾਂਦੇ

ਤੇ ਕਵਿਤਾ ਵਿਸਮਾਦੀ

📝 ਸੋਧ ਲਈ ਭੇਜੋ