ਇਹ ਸਭ ਕੀ ਹੈ
ਤੇ ਇਹ ਸਭ
ਕਿਉਂ ਹੋਇਆ
ਵਕਤ ਥੰਮ੍ਹ ਗਿਆ
ਸਦੀਆਂ ਦਾ ਫ਼ਾਸਲਾ
ਤਹਿ ਹੋਇਆ ਹੋਵੇ
ਜਿਵੇਂ ਵਿਸਮਾਦ
ਕੋਈ ਹੋਇਆ ਹੋਵੇ
ਦਿਲ ਖੋਲ੍ਹ
ਅੰਦਰੋਂ ਬਾਹਰੋਂ ਹੋ ਨਗਨ
ਇਹ ਕੌਣ
ਸਾਹਮਣੇ ਆਣ ਖਲੋਇਆ
ਆਪਣਾ ਆਪ ਨਾਂ ਉਸ ਤੋਂ
ਗਿਆ ਲੁਕੋਇਆ
ਸੰਵਾਦ ਇੱਕ
ਰੂਹਾਨੀ ਰਚਿੱਤ ਹੋਇਆ
ਸਦੀਆਂ ਤੋਂ ਵਿੱਛੜੀਆਂ
ਅੱਖੀਆਂ ਰਾਹੀਂ ਦੋ ਰੂਹਾਂ ਮਿਲੀਆਂ
ਅਹਿਸਾਸ ਵਿਲੱਖਣ ਮਿਲਾਪ ਸਦੀਵੀਂ ਇੱਕ ਹੋਇਆ
ਜਿਵੇਂ ਸ਼ਿਵਰਾਤਰੀ
ਗੌਰੀ ਤੇ ਸ਼ਿਵ ਸ਼ੰਭੂ ਦਾ ਖੂਬਸੂਰਤ ਮਿਲਾਪ
ਹੋਇਆ ਹੋਵੇ
ਬਿਨ ਮਿਲੇ ਤੇ ਬਿਨ ਛੁਏ ਹੀ
ਇੱਕ ਵਿਸਮਾਦ ਹੋਇਆ।