ਗਰਮੀ ਇਸ਼ਕ ਦੀ ਸਰਦੀਆਂ ਵਿਚ ਚੰਗੀ,
ਕਿਉਂਕਿ ਆਸ਼ਕਾਂ ਨੂੰ ਜੁੜਦਾ ਕੋਟ ਕੋਈ ਨਾ ।
ਸਾਗਰ ਲਹਿਰ ਦੇ ਨੈਣਾਂ ਦਾ ਕਿਵੇਂ ਤਰੀਏ,
ਏਥੇ ਕੋਈ ਮਲਾਹ ਤੇ 'ਬੋਟ’ ਕੋਈ ਨਾ ।
ਚੂਚਕ ਸੱਦ ਕੇ ਆਖਿਆ ਰਾਂਝਣੇ ਨੂੰ,
ਤੇਰੇ ਰੂਪ ਵਿਚ ਬੱਲਿਆ ਖੋਟ ਕੋਈ ਨਾ।
ਤੇਰੇ ਨਾਲ ਪਰ ਵਿਆਹ ਦਿਆਂ ਹੀਰ ਕਿੱਦਾਂ,
ਤੇਰੀ ਝੰਗ ਸਿਆਲਾਂ ਵਿਚ ਵੋਟ ਕੋਈ ਨਾ ।