ਇਹ ਲੀਡਰ ਮਜ਼ੇ ਲੈਂਦੇ ਨੇ, ਵੋਟਰ ਬੇਹਾਲ ਬੈਠੇ ਨੇ।
ਇਹ ਸੇਵਾਦਾਰ ਨਹੀਂ ਇਹ ਇਸ ਮੁਲਕ ਦਾ ਕਾਲ ਬੈਠੇ ਨੇ।
ਏ. ਸੀ ਵਿੱਚ ਬੈਠੇ ਨੇਤਾ ਨੂੰ ਕੋਈ ਦਸੋ ਹਾਲ ਬੱਚਿਆਂ ਦਾ,
ਬਿਨਾਂ ਵਰਦੀ ਦੇ ਜੋ ਟਾਟਾਂ 'ਤੇ ਸਾਰੇ ਸਿਆਲ ਬੈਠੇ ਨੇ।
ਬਿਨਾਂ ਇਲਾਜ ਮਰ ਜਾਂਦੇ ਨੇ ਭੁੰਜੇ ਹੀ ਪਏ ਵੋਟਰ,
ਤੇ ਲੀਡਰ ਸੁਣਿਐ ਅਮਰੀਕਾ ਦੇ ਹਸਪਤਾਲ ਬੈਠੇ ਨੇ।
ਮੁਲਾਜ਼ਮ ਨੇ ਜਾਂ ਨੇ ਕਿਰਸਾਨ, ਕਈ ਤਾਂ ਖੁਦਕੁਸ਼ੀ ਕਰ ਗਏ,
ਖੁਦਾ ਸਦਕੇ ਜੋ ਬਚ ਗਏ ਨੇ ਉਹ ਕਰ ਹੜਤਾਲ ਬੈਠੇ ਨੇ।
ਜਨਤਾ 60 ਵਰ੍ਹੇ ਕੰਮ ਕਰਕੇ ਪੈਨਸ਼ਨ ਨੂੰ ਰੋਏ.. "ਸਾਹਿਬ",
ਇਹ ਨੇਤਾ ਲੈਂਦੇ ਪੈਨਸ਼ਨ ਕੰਮ 'ਤੇ 5 ਸਾਲ ਬੈਠੇ ਨੇ।