ਵਾਅਦਾ ਕਰਦਾਂ

ਤੁਸੀਂ ਬੇਸ਼ੱਕ ਤੁਰਦੇ ਰਹੋ, ਰੂੜੀਵਾਦੀ ਘਟੀਆ ਰਾਹਾਂ ਤੇ,

ਪਰ ਮੈਂ ਇਨਕਲਾਬੀ ਰਾਹਵਾਂ ਤੇ ਚੱਲਣ ਦਾ ਵਾਅਦਾ ਕਰਦਾਂ।

ਕੀ ਹੋਇਆ ਜੇ ਦੁਨੀਆਂ ਦਾ ਕੋਈ ਸਖਸ ਨਹੀਂ ਬਦਲੇਗਾ,

ਪਰ ਮੈਂ ਖੁਦ ਨੂੰ ਪੂਰੇ ਦਾ ਪੂਰਾ ਬਦਲਣ ਦਾ ਵਾਅਦਾ ਕਰਦਾਂ।

ਮੈਂ ਅਮੀਰਾਂ, ਲੀਡਰਾਂ, ਬਲਵਾਨਾਂ ਦੀ ਚਾਪਲੂਸੀ ਨਹੀਂ ਕਰਾਂਗਾ,

ਕੁੱਲੀਆਂ ਪਲੇ ਗਰੀਬਾਂ ਨਾਲ ਰਲਣ ਦਾ ਵਾਅਦਾ ਕਰਦਾਂ।

ਕਿਸੇ ਸਵੈ-ਹਿੱਤ ਲਈ ਝੂਠ ਤੇ ਝੂਠਿਆਂ ਦਾ ਸਾਥ ਨਹੀਂ ਦੇਵਾਂਗਾ,

ਮੈਂ ਹੱਕ ਤੇ ਸੱਚ ਦੀ ਨਦੀ ਵਿੱਚ ਠਿੱਲਣ ਦਾ ਵਾਅਦਾ ਕਰਦਾਂ।

ਧਰਮਾਂ ਦੀ ਸੀਮਿਤ ਸੋਚ ਨੂੰ ਲੈ ਕੇ, ਲਾਸ਼ ਵਾਂਗ ਆਕੜਾਂਗਾ ਨਹੀਂ,

ਸਿੱਧੂ' ਤਰਕ ਦੀ ਭੱਠੀ 'ਚ ਲੋਹੇ ਵਾਗੂੰ ਢਲਣ ਦਾ ਵਾਅਦਾ ਕਰਦਾਂ।

📝 ਸੋਧ ਲਈ ਭੇਜੋ