ਵਾਪਸੀ

ਕੋਈ ਗੁੰਮਿਆ ਰਾਹੀ ਘਰ ਗਿਆ ਹੈ

ਭੁਲਿਆ ਸਿਰਨਾਵਾਂ ਯਾਦ ਗਿਆ ਹੈ

ਹਰ ਦਿਸ਼ਾ ਵਿੱਚ, ਹਰ ਨਗਰ ਵਿਚ ਦੇਖਦਾ

ਮੈਂ ਪਤਾ ਨਹੀਂ ਕੀ ਪਿਆ ਸਾਂ ਦੇਖਦਾ

ਜਦ ਟਿਕਾਇਆ ਸੀਸ ਤੇਰੇ ਕਦਮ ਤੇ

ਗੁੰਮਿਆ ਕੋਈ ਖਿਆਲ ਵਾਪਸ ਗਿਆ ਹੈ

ਕੋਈ ਗੁੰਮਿਆ ਰਾਹੀ ਘਰ ਗਿਆ ਹੈ

ਕੀ ਪਤਾ ਕਿਸ ਕਿਸ ਦੇ ਅੰਦਰ ਦੇਖਿਆ ਹੈ

ਗੁਰਦੁਆਰਾ, ਮਸਜਿਦ ਮੰਦਰ ਦੇਖਿਆ ਹੈ

ਦਿਲ ਦੇ ਖੂਹ ਵਿੱਚ ਦੂਰ ਇੱਕ ਛੋਟਾ ਜਿਹਾ

ਟਿਮਕਣਾ ਇੱਕ ਤਾਰਾ ਨਜ਼ਰ ਗਿਆ ਹੈ

ਕੋਈ ਗੁੰਮਿਆ ਰਾਹੀ ਘਰ ਗਿਆ ਹੈ

ਚਿਹਰਿਆਂ ਵਿੱਚ ਗੁੰਮਿਆ ਚਿਹਰਾ ਕੋਈ

ਤਾਰਿਆਂ ਪਿਛੇ ਜਿਉਂ ਵਿਹੜਾ ਕੋਈ

ਮਨ ਦੇ ਬਦਲ ਹਟ ਗਏ ਜਦ ਨਜ਼ਰ ਚੋਂ

ਸਾਹਮਣੇ ਕੋਈ ਨੂਰ ਦਾ ਦਰ ਗਿਆ ਹੈ

ਕੋਈ ਗੁੰਮਿਆ ਰਾਹੀ ਘਰ ਗਿਆ ਹੈ

ਯਾਤਰੀ ਹਨ ਤੀਰਥਾਂ ਨੂੰ ਨਾਹੁਣ ਚੱਲੇ

ਸਿਰਾਂ ਉਤੇ ਧਰਤ ਤੇ ਅਕਾਸ਼ ਥੱਲੇ

ਖੜ੍ਹ ਗਏ ਜਦ ਦੇਖਿਆ, ਹੈਰਾਨ ਹੋਏ

ਪੈਰਾਂ ਥੱਲੇ ਕਿਧਰੋਂ ਸਰ ਗਿਆ ਹੈ

ਕੋਈ ਗੁੰਮਿਆ ਰਾਹੀ ਘਰ ਗਿਆ ਹੈ

ਭੁੱਲਿਆ ਸਿਰਨਾਵਾਂ ਯਾਦ ਗਿਆ ਹੈ

📝 ਸੋਧ ਲਈ ਭੇਜੋ