ਤੁਹਾਨੂੰ ਸਮਝ ਸਕਣਾ

ਬੜਾ ਮੁਸ਼ਕਿਲ !

ਝਨਾਂ ਦੇ ਕੰਢੇ ਬਹਿ

ਟੋਟੇ ਟੋਟੇ ਕਰ

ਵਹਾ ਦੇਂਦੇ

ਮੁਹੱਬਤ ਦੇ

ਸਾਰੇ ਪੈਗ਼ਾਮ !

ਫਿਰ ਸ਼ਰੇਆਮ

ਤੁਰ ਪੈਂਦੇ

ਮਹੀਵਾਲ ਦੇ ਮਜ਼ਾਰ 'ਤੇ

ਦੀਵੇ ਬਾਲਣ

ਵਫ਼ਾ ਪਾਲਣ !!

📝 ਸੋਧ ਲਈ ਭੇਜੋ