ਵਾਹਿ ਗਰੀਬੀ ਬੇਪ੍ਰਵਾਹੀ

ਵਾਹਿ ਗਰੀਬੀ ਬੇਪ੍ਰਵਾਹੀ

ਜਾਂ ਕੈ ਘਟਿ ਪ੍ਰਗਟਹਿ ਵਡਭਾਗਣਿ, ਤਾਂ ਕੋ ਮਿਲੈ ਅਟਲ ਪਾਤਸ਼ਾਹੀ ।੧।ਰਹਾਉ।

ਤੁਰੀਆ ਤਖਤੁ ਬਿਬੇਕੁ ਝਰੋਖਾ ਮਿਟ ਗਯਾ ਜਨਮ ਮਰਨ ਕਾ ਧੋਖਾ

ਖਿਮਾ ਖਜ਼ਾਨਾ ਖਰਚ ਅਥਾਹਾ ਬਖਸ਼ਿਸ ਕੀਏ ਨਿਖੁਟਿ ਜਾਈ ।੧।

ਖਿਜਮਤਗਾਰ ਬੈਰਾਗੁ ਬਿਚਾਰਾ ਦਰ ਠਾਂਢਾ ਘਰ ਕਾ ਰਖਵਾਰਾ

ਤਸਕਰ ਪਾਂਚ ਪਕਰਿ ਦੀਏ ਬੰਦੀ, ਨਿਰਭਉ ਰਾਜ ਭਯਾ ਨਿਰਦੁੰਦੀ ।੨।

ਆਦਿ ਨਿਰੰਜਨੁ ਆਪ ਨਿਵਾਜੀ, ਨਿੰਮ੍ਰਤਾ ਕੀ ਨਉਬਤਿ ਬਾਜੀ

ਆਤਮ ਰਾਮ ਪਰਮ ਗਤਿ ਪਾਈ, ਪਰਜਾ ਪਗ ਪਰਸਣ ਕਉ ਆਈ ।੩।

ਸਿਰ ਪਰਿ ਕ੍ਰਿਪਾ ਕੁਲਹ ਬਿਰਾਜੈ, ਜਗਮਗ ਜੋਤ ਮਹਾਂ ਛਬਿ ਛਾਜੈ

ਸਾਧੂ ਕੀ ਸੰਗਤਿ ਮਜਲਸ ਖਾਸੀ, ਸਾਧੂਜਨ ਅਲਮਸਤ ਉਦਾਸੀ ।੪।

(ਰਾਗ ਬਿਭਾਸ ਪ੍ਰਭਾਤੀ)

📝 ਸੋਧ ਲਈ ਭੇਜੋ