ਵਾਹਲੇ ਭੱਦਰ ਬੰਦੇ

ਵਾਹਲੇ  ਭੱਦਰ ਬੰਦੇ ਮਿਲਦੇ

ਮਾੜੇ  ਨਾ ਸਭ ਚੰਗੇ ਦਿਲ ਦੇ,

ਹੱਥ ਮਿਲਾਕੇ ਹੱਸਦੇ ਦੱਸਦੇ

ਸਾਡੇ ਜਹੇ ਬਜ਼ਾਰ ਨਾ ਮਿਲਦੇ,

ਤੌਬਾ!!  ਫੇਰ ਧੰਮਾਉਂਦੇ ਫੱਲਾਂ

ਓਈਓ ਵੱਡੀਆਂ-ਵੱਡੀਆਂ ਗੱਲਾਂ,

ਮੈ ਇੰਝ ਮੈ ਉਂਝ ਦੱਸਦੇ ਆਪੇ

ਮੈਂ ਆਖਨੈਂ ਚੱਲ ਸੁਣਦਾਂ ਚੱਲਾਂ,

ਉਹ ਉੱਡਦੇ ਮੈਂ ਢਿੱਲ ਦੇ ਦਿੰਨੈ

ਉੱਤਲੀ ਹਵਾ 'ਚ ਖੁੱਲ ਦੇ ਦਿੰਨੈਂ,

ਤਾਂ ਝੱਟ ਖੱਲ਼ੋਂ ਬਾਹਰ ਆਉਂਦੇ

ਪੁੱਛਦੇ ਇੱਜਤ ਮੁੱਲ ਦੇ ਦਿੰਨੈਂ??

ਤੂੰ ਇੰਝ ਨਈ  ਤੂੰ ਇੰਝ ਕਰਤਾਂ

ਓਹੀ ਘਿੱਸੀਆਂ-ਪਿੱਟੀਆਂ ਸ਼ਰਤਾਂ,

ਯਾਰ ਤੇਰੇ ਵਿੱਚ ਇੱਕ ਕਮੀ

ਜਿਵੇਂ ਸੁਣਦੈਂ ਉਂਝ ਨਈ ਕਰਦਾ,

ਆਪਣੇ ਓਹੀਓ ਪੁਰਾਣੇ ਚਾਲੇ

ਕਿਹੜਾ ਕੰਮ ਨੇ ਨਵੇਂ ਨਿਰਾਲੇ,

ਕੰਨ ਮਰੋੜ ਪਰ੍ਹੇ ਕਰ ਦਿੰਨੈਂ

ਕਿਹੜਾ ਮੇਰੇ ਲੱਗਦੇ ਸਾਲੇ...

📝 ਸੋਧ ਲਈ ਭੇਜੋ