ਇਉਂ ਜਾਪਿਆ ਲੋਕਾਂ ਦੀ ਗੱਲ ਸੁਣਕੇ,
ਅਕਲਾਂ ਹਿੱਲ ਟਿਕਾਣਿਉਂ ਚੱਲੀਆਂ ਨੇ।
ਇੱਕ ਸਾਲ ਜਦ ਉਮਰ 'ਚੋਂ ਹੋਰ ਘਟਿਆ,
ਪਾਉਂਦੇ ਕਿਸ ਤਰ੍ਹਾਂ ਬਾਘੀਆਂ ਜੱਲੀਆਂ ਨੇ।
ਵੱਢੀਖੋਰ ਜਦ ਵੇਖ ਲਏ ਨਾਲ ਬੈਠੇ,
ਵਾਗਾਂ “ਜੈ ਪ੍ਰਕਾਸ਼” ਨੇ ਠੱਲੀਆਂ ਨੇ।
ਕਿਉਂ ਨਾ ਰੱਬ ਦਾ ਸ਼ੁਕਰਗੁਜ਼ਾਰ ਹੋਵੇ,
ਨਜ਼ਰਾਂ “ਸਾਹਿਬ” ਤੇ ਬਹੁਤ ਸਵੱਲੀਆਂ ਨੇ।