ਬਿਨ ਤੇਰੇ

ਭਟਕਿਆ ਹਾਂ

ਜਿਵੇਂ

ਮਾਰੂਥਲ 'ਚ ਗੁਆਚਾ ਮਿਰਗ ਹੋਵੇ

ਬਿਨ ਤੇਰੇ

ਬੇਹਾਲ ਹਾਂ

ਜਿਵੇਂ

ਔੜ ਵਿਚ ਅੱਕ ਦਾ ਬਿਰਖ਼ ਹੋਵੇ

ਬਿਰਹਾ ਹੋਇਆ ਤਨ ਮੇਰਾ

ਜਿਵੇਂ

ਬਿਨ ਪਾਣੀ ਰੇਗਿਸਤਾਨ ਹੋਵੇ

ਤੜਪਣ ਤਰਲੋ-ਮੱਛੀ ਹੋਈ

ਆਸ ਤੇ ਆਮਦ ਤੇਰੀ

ਮੁੱਕਦੀ ਸੜਦੀ

ਮੜ੍ਹੀ ਤੇ ਬਲਦਾ

ਦੀਵਾ ਬਣੀ!

📝 ਸੋਧ ਲਈ ਭੇਜੋ