ਗ਼ੈਰਾਂ ਅਰਸ਼ ਦੇ ਕਿੰਗਰੇ ਜਾ ਢਾਏ,
ਕਰਦੇ ਅਸੀਂ ਕਰਤਾਰ, ਕਰਤਾਰ, ਰਹਿ ਗਏ।
ਦਿਨੇ ਮੰਡੀਆਂ ਵਿੱਚ ਉਜਾੜ ਪੈ ਗਈ,
ਰੌਣਕ ਵਾਲੇ ਤਾਂ ਕਾਲੇ ਬਾਜ਼ਾਰ ਰਹਿ ਗਏ।
ਹੋਣ ਨਿੱਤ ਗਦਾਰਾਂ 'ਤੇ ਬਖਸ਼ਿਸ਼ਾਂ ਜੀ,
ਫਾਡੀ, ਸੱਖਣੇ ਤਾਬਿਆਦਾਰ ਰਹਿ ਗਏ।
ਮਿਰਜ਼ੇ, ਰਾਂਝਣੇ ਯਾਰਾਂ ਦੀ ਗੱਲ ਮੁੱਕੀ,
ਨਿਰੇ ਝੰਗ ਵਿੱਚ ਜੁੱਤੀ ਦੇ ਯਾਰ ਰਹਿ ਗਏ।