ਯਾਰ ਹੁੰਦੇ ਨੇ ਤਿੰਨ ਕਿਸਮ ਦੇ, ਵੱਖ ਵੱਖ ਪਛਾਣ ਦੇ

ਯਾਰ ਹੁੰਦੇ ਨੇ ਤਿੰਨ ਕਿਸਮ ਦੇ, ਵੱਖ ਵੱਖ ਪਛਾਣ ਦੇ

ਪਹਿਲੇ ਯਾਰ ਨੇ ਗੱਲੀਂ ਬਾਤੀਂ, ਦੂਜੇ ਭੁੱਖੇ ਖਾਣ ਦੇ

ਤੀਜੇ ਯਾਰ ਨੇ ਜਾਨੀ ਮੁਸ਼ਕਿਲ ਮਿਲਦੇ ਵਿਚ ਜਹਾਨ ਦੇ

ਪਹਿਲਾ ਮਿਲੇ ਤੇ ਗੱਲਾਂ ਬਾਤਾਂ, ਖ਼ਾਤਿਰ ਨਾਲ ਜ਼ੁਬਾਨ ਦੇ

ਦੂਜਾ ਮਿਲੇ ਤੇ ਛੇਤੀ ਕਰਦਾ, ਚਾਰੇ ਖਾਣ ਖੁਆਣ ਦੇ

ਜਾਨੀ ਯਾਰ ਨੂੰ ਆਪ ਮਿਲੀਂ ਤੂੰ ਝਗੜੇ ਛੱਡ ਨੁਕਸਾਨ ਦੇ

ਲੈਣਾ ਪਵੇ ਤੇ ਲੈ ਦਿਲ ਉਹਦਾ, ਦੇਣੀ ਪਵੇ ਤੇ ਜਾਨ ਦੇ

ਫਿਰ ਦੁਨੀਆਂ ਤੇਰੇ ਲਈ ਜੰਨਤ, ਆਖਾਂ ਨਾਲ ਇਮਾਨ ਦੇ

 

📝 ਸੋਧ ਲਈ ਭੇਜੋ