ਯਾਦ ਆਏ ਨੇ ਕਈ ਦੋਸਤ ਵੀ ਦੁਸ਼ਮਨ ਦੀ ਤਰ੍ਹਾਂ।
ਦਿਨ ਜਵਾਨੀ ਦੇ ਗੁਜ਼ਰ ਜਾਣਗੇ ਬਚਪਨ ਦੀ ਤਰ੍ਹਾਂ।
ਝੂਠ ਤਾਂ ਝੂਠ ਹੈ, ਇਸ ਝੂਠ ਦਾ ਤਿਲਸਿਮ ਤੋੜੋ,
ਸੱਚ ਸੋਨਾ ਹੈ ਕੁਠਾਲੀ 'ਚ ਹੈ ਕੁੰਦਨ ਦੀ ਤਰ੍ਹਾਂ।
ਦੋਸਤ ਮਿਲਦੇ ਨੇ ਗਲੇ ਮਿਲ ਕੇ ਵਿੱਛੜ ਜਾਂਦੇ ਨੇ,
ਤੂੰ ਮੇਰੀ ਜ਼ਾਤ ਚ ਸ਼ਾਮਿਲ ਨਾ ਹੋ ਬੰਦਨ ਦੀ ਤਰ੍ਹਾਂ।
ਤੂੰ ਅਗਰ ਚਾਹੇ ਜਹਨੁੰਮ ਨੂੰ ਬਣਾ ਦੇ ਜੱਨਤ,
ਮੌਤ ਸੱਜ ਧੱਜ ਕੇ ਚਲੀ ਆਏ ਗੀ ਦੁਲਹਨ ਦੀ ਤਰ੍ਹਾਂ।
ਕੀ ਪਤਾ ਹੈ ਕਿ ਉਹ ਕਿਸ ਭੇਸ ਚ ਮਿਲ ਜਾਏਗਾ,
ਉਹ ਮੇਰਾ ਦੋਸਤ ਹੈ ਰਹਬਰ ਕਦੇ ਰਹਜ਼ਨ ਦੀ ਤਰ੍ਹਾਂ।
ਮੋਮਬੱਤੀ ਦੀ ਤਰ੍ਹਾਂ ਜਿਸਮ ਪਿਘਲ ਜਾਏਗਾ,
ਯਾਦ ਰਹ ਜਾਏਗੀ ਇਕ ਆਂਚ ਦੇ ਚੁੰਬਨ ਦੀ ਤਰ੍ਹਾਂ।