ਯਾਰ ਵੀ ਜਿੰਨੇ ਸੀ ਮੇਰੇ

ਯਾਰ ਵੀ ਜਿੰਨੇ ਸੀ ਮੇਰੇ ਯਾਰ ਦੇ

 ਖਾ ਗਏ ਸੁਪਨੇ ਸੀ ਮੇਰੇ ਯਾਰ ਦੇ 

ਦੁਸ਼ਮਨਾਂ ਦੇ ਘਰ ਨੂੰ ਜਾਂਦੀ ਸੜਕ ' ਤੇ

 ਚਿੰਨ੍ਹ ਪੈਰਾਂ ਦੇ ਸੀ ਮੇਰੇ ਯਾਰ ਦੇ 

ਤਾਸ਼ ਦੇ ਬਿਖਰੇ ਘਰਾਂ ਨੂੰ ਵੇਖ ਕੇ

 ਛਿੜ ਪਏ ਚਰਚੇ ਸੀ ਮੇਰੇ ਯਾਰ ਦੇ 

ਉਹ ਰਿਹਾ ਇਖ਼ਲਾਕ ਨੂੰ ਹੀ ਚਿਮੜਿਆ

 ਦਿਵਸ ਹੀ ਭੈੜੇ ਸੀ ਮੇਰੇ ਯਾਰ ਦੇ 

ਹੋ ਗਿਆ ਸਾਂ ਬਾ - ਮੁਲਾਹਜ਼ਾ ਹੋਸ਼ਿਆਰ 

ਆਏ ਸੰਦੇਸ਼ੇ ਸੀ ਮੇਰੇ ਯਾਰ ਦੇ 

ਤੂੰ ਸੁਰਿੰਦਰ ਹੀ ਰਿਹਾ ਭਾਵੇਂ ਕਿ ਤੂੰ

 ਪਾ ਲਏ ਕਪੜੇ ਸੀ ਮੇਰੇ ਯਾਰ ਦੇ 

📝 ਸੋਧ ਲਈ ਭੇਜੋ