ਯਾਰਾਂ ਨੂੰ ਸੰਸਾਰ ਕਹੋ,
ਗ਼ੈਰਾਂ ਨੂੰ ਅੱਯਾਰ ਕਹੋ।
ਰਾਤਾਂ ਨੂੰ ਕਹਿ ਮੁਜ਼ਰਿਮ ਪੇਸ਼ਾ,
ਸੂਰਜ ਨੂੰ ਦਰਬਾਰ ਕਹੋ।
ਰੁੱਤ ਸਲੀਬਾਂ ਦੀ ਆਈ ਹੈ,
ਇਸ ਰੁੱਤ ਨੂੰ ਗੁਲਜ਼ਾਰ ਕਹੋ।
ਹਿੰਮਤ ਹੈ ਤਾਂ ਜਾਨ ਬਚਾ ਕੇ,
ਨੂਰ ਕਹੋ ਯਾ ਨਾਰ ਕਹੋ।
ਰਾਤ ਹਿਜਰ ਦੀ ਜਾਗਣ ਤਾਰੇ,
ਊਂਘਣ ਤਾਂ ਬੀਮਾਰ ਕਹੋ।
ਜੋ ਹਸਰਤ ਨਾ ਪੂਰੀ ਹੋਵੇ,
ਉਸ ਨੂੰ ਖੁਦ-ਮੁਖਤਾਰ ਕਹੋ।
ਦੁਨੀਆਂ ਦਾ ਦਸਤੂਰ ਹੈ ਪਿਆਰੇ,
ਹਿਰਸ ਹਵਸ ਨੂੰ ਪਿਆਰ ਕਹੋ।