ਯੇ-ਯਾਰ ਯਗਾਨਾ ਮਿਲਸੀ

ਯੇ-ਯਾਰ ਯਗਾਨਾ ਮਿਲਸੀ ਤਾਂ,

ਜੇ ਸਿਰ ਦੀ ਬਾਜ਼ੀ ਲਾਏਂ ਹੂ

ਇਸ਼ਕ ਅੱਲਾ ਵਿਚ ਹੋ ਮਸਤਾਨਾ,

ਹੂ ਹੂ ਸਦਾ ਅਲਾਏਂ ਹੂ

ਨਾਲ ਤਸੱਵਰ ਇਸਮ ਅੱਲਾ ਦੇ,

ਦਮ ਨੂੰ ਕੈਦ ਲਗਾਏਂ ਹੂ

ਜ਼ਾਤੀ ਨਾਲ ਜੇ ਜ਼ਾਤੀ ਰਲਿਆ,

ਤਦ ਬਾਹੂ ਨਾਮ ਸਦਾਏਂ ਹੂ

(ਯਗਾਨਾ=ਬੇਮਿਸਾਲ)

📝 ਸੋਧ ਲਈ ਭੇਜੋ