ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ
ਜਦ ਕਦੇ ਵੀ ਦੇਸ ਦੇ ਉੱਤੇ ਵੈਰੀ ਚੜਕੇ ਆਉਂਦੇ ,
ਦੇਸ਼ ਦੀ ਰਾਖੀ ਖਾਤਰ ਦੀ ਯੋਧੇ ਝੱਟ ਹਥਿਆਰ ਉਠਾਉਂਦੇ।
ਲਟ ਲਟ ਬਲਦੀ ਸਮਾਂ ਵੇਖਕੇ ਸੜ ਜਾਂਦੇ ਪ੍ਰਵਾਨੇਂ ।
ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ ।
ਸੂਰਮਿਆਂ ਨੂੰ ਜੱਗ ਦੇ ਉੱਤੇ ਵਿਰਲੀਆਂ ਜਣਦੀਆਂ ਮਾਵਾਂ ,
ਕਸਟ ਹੰਢਾਕੇ ਆਪਣੇ ਤਨ ਤੇ ਦਿੰਦੇ ਟਾਲ ਬਲਾਵਾਂ,
ਹੱਕ ਸੱਚ ਲਈ ਮਰਨ ਵਾਸਤੇ ਲੱਭਦੇ ਰਹਿਣ ਬਹਾਨੇ ।
ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ ।
ਹੱਕਾਂ ਦੀ ਉਹ ਰਾਖੀ ਖਾਤਰ ਹੱਸ ਸੂਲੀ ਚੜ ਜਾਂਦੇ,
ਦੁਸਮਣ ਸਾਹਮਣੇ ਡੱਟਕੇ ਖੜਦੇ ਹਿੱਕ ਚ ਗੋਲੀਆਂ ਖਾਂਦੇ।
ਮਰਕੇ ਵੀ ਉਹ ਕਦੇ ਨਾ ਮਰਦੇ ਰੱਖਣ ਯਾਦ ਜਮਾਨੇ ।
ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ ।
ਅਜ਼ਾਦੀ ਲਈ ਜਿਹੜੇ ਆਪਣੀ ਜਿੰਦੜੀ ਲੇਖੇ ਲਾਉਂਦੇ ,
ਢਾਡੀ ਵਿੱਚ ਸਭਾ ਦੇ ਖੜਕੇ ਵਾਰ ਉਨ੍ਹਾਂ ਦੀ ਗਾਉਂਦੇ ,
ਸਿਫ਼ਤ ਉਨ੍ਹਾਂ ਦੀ ਕਹਿਣੋ ਬਾਹਰ ਐਮ,ਏ ਕਿਵੇਂ ਬਿਆਨੇ ।
ਦੇਸ ਕੌਮ ਲਈ ਯੋਧੇ ਲੜਦੇ ਬੰਨ ਸ਼ਹੀਦੀ ਗਾਨੇ ।