ਧਰਤੀ ਪਹੁਵਿੰਡ ਦੀ ਸੀ ਭਗਤਾ ਪਿਤਾ ਦੇ ਘਰ,
ਮਾਤਾ ਜਿਉਣੀ ਕੁੱਖੋਂ ਜਾਏ ਬਾਬਾ ਦੀਪ ਸਿੰਘ ।
1682 ਸੰਨ ਜਨਵਰੀ ਮਹੀਨਾ ਜਾਣੋ ,
ਭਾਗ ਪੰਜਾਬ ਨੂੰ ਲਗਾਏ ਬਾਬਾ ਦੀਪ ਸਿੰਘ।
ਸਤਾਰਾਂ ਸੋ ਸੰਨ ਦੀ ਜਦੋਂ ਸੀ ਵਿਸਾਖੀ ਆਈ,
ਚੱਲਕੇ ਅੰਨਦਪੁਰ ਆਏ ਬਾਬਾ ਦੀਪ ਸਿੰਘ।
ਪਹੁਲ ਖੰਡੇਧਾਰ ਵਾਲੀ ਛੱਕ ਦਸਮੇਸ਼ ਜੀ ਤੋਂ,
ਖਾਲਸਾਈ ਬਾਣੇ ਸੀ ਸਜਾਏ ਬਾਬਾ ਦੀਪ ਸਿੰਘ ।
ਚਾਰ ਸਰੂਪ ਹੱਥੀ ਲਿਖੇ ਗੁਰੂ ਗ੍ਰੰਥ ਜੀ ਦੇ ,
ਦਮਦਮਾ ਸਾਹਿਬ ਡੇਰੇ ਲਾਏ ਬਾਬਾ ਦੀਪ ਸਿੰਘ ।
ਹਰਮੰਦਰ ਸਾਹਿਬ ਉੱਤੇ ਹਮਲੇ ਦੀ ਗੱਲ ਸੁਣੀ,
ਝੱਟ ਖੰਡੇ ਤਾਈਂ ਹੱਥ ਪਾਏ ਬਾਬਾ ਦੀਪ ਸਿੰਘ ।
ਖਿੱਚਕੇ ਲਕੀਰ ਫੌਜ ਸਿੰਘਾਂ ਦੀ ਤਿਆਰ ਕਰ,
ਵੈਰੀਆਂ ਦੀ ਫੌਜ ਊੱਤੇ ਧਾਏ ਬਾਬਾ ਦੀਪ ।
ਗੁਰੂਧਾਮ ਦੀ ਅਜਾਦੀ ਲਈ ਹੱਸ ਕੁਰਬਾਨ ਹੋਏ
ਨਿਸ਼ਾਨ ਉੱਚੇ ਪੰਥ ਦੇ ਝੁਲਾਏ ਬਾਬਾ ਦੀਪ ਸਿੰਘ ।