ਯੋਗੀ ਬੈਠਾ ਸਮਾਧੀ ਲਗਾ

ਸਭ ਕੁੱਝ ਦਿਲੋਂ ਭੁਲਾ ।।

ਨਾ ਸੁੱਖ ਦੀ ਆਸ ਕੋਈ

ਤੇ ਨਾ ਦੁੱਖ ਦਾ ਡਰ

ਨਾ ਕੋਈ ਚਿੰਤਾ ਸਤਾਵੇ

ਤੇ ਨਾ ਮੌਤ ਦਾ ਡਰ ।।

ਇੱਛਾਵਾਂ ਮੁੱਕਤ ਹੋ ਕੇ ਬੈਠਾ

ਹਰ ਪਾਸੇ ਖਾਮੋਸ਼ੀ ਛਾਈ

ਨਾ ਕੁੱਝ ਕਰੇ ਨਾ ਕੁੱਝ ਬੋਲੇ

ਲੱਗੇ ਜਿਵੇਂ ਮੂਰਤ ਬਣਾਈ ।।

ਰੂਪ ਉਸਦੇ ਮੁੱਖੜੇ ਦਾ

ਚੰਦ ਵਾਂਗੂ ਚੱਮਕੇ

ਭਗਵੀਂ ਕੱਪੜੇ ਵਾਲ਼ ਸੁਨਹਿਰੀ

ਫੇਰੇ ਰਾਮ ਨਾਮ ਦੇ ਮਣਕੇ ।।

ਧਨ ਦੌਲਤ ਸਭ ਦਾਨ ਕੀਤੇ

ਰੱਖੇ ਪਾਸ ਦੋ ਸਵਾਸ਼

ਕਿਸੇ ਚੀਜ਼ ਦਾ ਮੋਹ ਨਹੀਂ

ਬਸ ਪ੍ਰਭ ਮਿਲਣ ਦੀ ਆਸ ।।

ਜਸ਼ ਗਾਨ ਦੀ ਤ੍ਰੇਹ ਨਹੀਂ

ਨਾ ਮਾਇਆ ਦੀ ਭੁੱਖ

ਕੱਟ ਚੋਰਾਸੀ ਮਿਲੇ ਚਰਨ ਕਮਲ

ਵੱਡਾ ਨਾ ਕੋਈ ਸੁੱਖ ।।

📝 ਸੋਧ ਲਈ ਭੇਜੋ