ਕਹਿੰਦੇ ਨੇ ਯੁੱਗ ਬਦਲ ਗਿਆ
ਹੁਣ ਮਰਦ ਤੇ ਔਰਤ ਬਰਾਬਰ ਹਨ
ਕੋਈ ਬੁੱਧੀਜੀਵੀ ਕਹਿੰਦਾ
ਕਿਸੇ ਦਾ ਵੀ ਨਾ ਲਓ ਉਹ ਦੱਸ ਸਕਦਾ ਹੈ
ਉਸ ਔਰਤ ਨੇ ਡਿਗਰੀ ਲੈਣ ਲਈ ਜਾਂ ਐਵਾਰਡ
ਕਿਹੜੀ ਰਾਤ ਕਿਸ ਨਾਲ ਕਿੱਥੇ ਗੁਜ਼ਾਰੀ
ਸਿਰਫ਼ ਇਕ ਗੱਲ ਮਨ ਵਿੱਚ ਖਟਕੀ
ਕੀ ਉਹ ਭੱਦਰ ਪੁਰਸ਼
ਆਪਣੇ ਆਪ ਬਾਰੇ ਜਾਣਦਾ ਹੈ
ਜਿਵੇਂ ਉਹ ਬਾਕੀ ਔਰਤਾਂ ਨੂੰ ਜਾਣਦਾ ਹੈ
ਕੀ ਪਤਾ ਕੁਝ ਔਰਤਾਂ ਉਸ ਨੂੰ ਵੀ ਜਾਣਦੀਆਂ ਹੋਣ
ਕੀ ਉਸਨੇ ਉਨ੍ਹਾਂ ਮਰਦਾਂ ਦਾ ਸਮਾਜਿਕ ਬਹਿਸ਼ਕਾਰ ਕੀਤਾ
ਜਿਹੜੇ ਐਵਾਰਡ ਜੇ ਡਿਗਰੀ ਦੇਣ ਲਈ
ਕਿਸੇ ਔਰਤ ਨਾਲ ਸੌਂ ਜਾਂਦੇ ਹਨ
ਸਦਾਚਾਰ ਦਾ ਸਿਰਫ਼ ਔਰਤਾਂ ਨੇ ਠੇਕਾ ਲਿਆ ਹੈ
ਅਜਿਹੀ ਸੋਚ ਵਾਲੇ ਸਾਹਿਤਕਾਰ
ਕਿਹੋ ਜਿਹੇ ਸਾਹਿਤ ਦੀ ਰਚਨਾ ਕਰਦੇ ਹੋਣਗੇ
ਕੇਰਲਾ ਦੀ ਕਥਨੀ ਤੇ ਕਰਨੀ ਵਿਚ ਕੋਈ ਅੰਤਰ ਹੋਏਗਾ
ਕੀ ਜੋ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ
ਆਪਣੀਆਂ ਲਿਖਤਾਂ ਵਿਚ
ਜ਼ਿੰਦਗੀ ਵਿੱਚ ਵੀ ਉਹੋ ਜਿਹੇ ਹਨ
ਬੜੇ ਸਵਾਲ ਨੇ
ਪੁੱਛਦੀ ਰਹਾਂਗੀ
ਔਰਤ ਨੂੰ ਪੁੱਛਣੇ ਚਾਹੀਦੇ ਹਨ
ਜਦ ਤੱਕ ਜਵਾਬ ਨਹੀਂ ਮਿਲ ਜਾਂਦਾ