ਪੰਜਾਬੀ ਬੋਲੀਆਂ

ਪੰਜਾਬੀ ਬੋਲੀਆਂ ਰਵਾਇਤੀ ਲੋਕ ਦੋਹੇ ਹਨ ਜੋ ਅਕਸਰ ਪੰਜਾਬ ਵਿੱਚ ਵਿਆਹਾਂ, ਤਿਉਹਾਰਾਂ, ਜਾਂ ਸੱਭਿਆਚਾਰਕ ਇਕੱਠਾਂ ਵਰਗੇ ਜਸ਼ਨਾਂ ਦੌਰਾਨ ਗਾਏ ਜਾਂਦੇ ਹਨ। ਬੋਲੀਆਂ ਰਾਹੀਂ ਗੱਭਰੂਆਂ ਅਤੇ ਮੁਟਿਆਰਾਂ ਵੱਲੋਂ ਆਪਣੇ ਸਕੇ-ਸਬੰਧੀਆਂ ਨਾਲ ਹਾਸਾ-ਮਜ਼ਾਕ ਕੀਤਾ ਜਾਂਦਾ ਹੈ। ਅਕਸਰ ਜਦੋਂ ਕਿਸੇ ਵੱਲੋਂ ਬੋਲੀ ਪਾਈ ਜਾਂਦੀ ਹੈ ਤਾਂ ਬਾਕੀ ਸਾਰੇ ਬੋਲੀ ਦੇ ਨਾਲ-ਨਾਲ ਤਾੜੀ ਵਜਾਉਂਦੇ ਹਨ। ਇਸ ਭਾਗ ਵਿੱਚ ਪਾਠਕਾਂ ਲਈ ਪੰਜਾਬੀ ਬੋਲੀਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਕਾਲਜ ਦੇ ਮੁੰਡੇ ਬੜੇ ਸ਼ਕੀਨੀ,
ਜੀ. ਟੀ. ਰੋਡ ਤੇ ਖੜ੍ਹਦੇ।
ਜਾਂਦੀ ਕੁੜੀ ਨੂੰ ਕੁਛ ਨਾ ਆਖਦੇ,
ਆਉਂਦੀ ਨੂੰ ਬਾਂਹੋਂ ਫੜ੍ਹਦੇ।
ਵੇਲਾ ਆਥਣ ਦਾ,
ਬਹਿ ਜਾ ਬਹਿ ਜਾ ਕਰਦੇ।

ਹੋਰ ਪੜ੍ਹੋ

ਆਉਣ ਜਾਣ ਨੂੰ ਨੌਂ ਦਰਵਾਜੇ, 
ਖਿਸਕ ਜਾਣ ਨੂੰ ਮੋਰੀ,
ਕਾਕਾ ਚੰਨ ਵਰਗਾ, 
ਦੇ ਵੇ ਬਾਬਲਾ ਲੋਰੀ। 
ਕਾਕਾ ਚੰਨ ਵਰਗਾ...

ਹੋਰ ਪੜ੍ਹੋ

ਵਿੱਚ ਬਾਗ਼ਾਂ ਦੇ ਸੋਹੇ ਕੇਲਾ,
ਖੇਤਾਂ ਵਿੱਚ ਰਹੂੜਾ।
ਤੈਨੂੰ ਵੇਖ ਕੇ ਤਿੰਨ ਵਲ ਖਾਵਾਂ,
ਖਾ ਕੇ ਮਰਾਂ ਧਤੂਰਾ।
ਕਾਹਨੂੰ ਪਾਇਆ ਸੀ,
ਪਿਆਰ ਵੈਰਨੇ ਗੂੜ੍ਹਾ।

ਹੋਰ ਪੜ੍ਹੋ

ਮੱਝ ਤਾਂ ਤੇਰੀ ਸੰਗਲ ਤੁੜਾਗੀ,
ਕੱਟਾ ਤੁੜਾ ਗਿਆ ਕੀਲਾ।
ਦਾੜ੍ਹੀ ਨਾਲੋਂ ਮੁੱਛਾਂ ਵਧੀਆਂ,
ਜਿਉਂ ਛੱਪੜੀ ਵਿੱਚ ਤੀਲਾ।
ਪੇਕਿਆਂ ਨੂੰ ਜਾਵੇਂਗੀ,
ਕਰ ਮਿੱਤਰਾਂ ਦਾ ਹੀਲਾ।

ਹੋਰ ਪੜ੍ਹੋ

ਆਰੀ ਆਰੀ ਆਰੀ, 
ਹੇਠ ਬਰੋਟੇ ਦੇ, 
ਦਾਤਣ ਕਰੇ ਕੁਆਰੀ। 
ਹੇਠ ਬਰੋਟੇ ਦੇ....

ਹੋਰ ਪੜ੍ਹੋ

ਹਾੜ੍ਹ ਦਾ ਮਹੀਨਾ ਚੋਵੇ ਮੱਥੇ ਤੋਂ ਪਸੀਨਾ,
ਵੇ ਕੀ ਧੁੱਪ ਧੁੱਪ ਲਾਈ ਐ।
ਤਾਣ ਛੱਤਰੀ ਵੇ ਜਿਹੜੀ ਲੰਡਨੋਂ ਮੰਗਾਈ ਐ।
ਤਾਣ ਛੱਤਰੀ……

ਹੋਰ ਪੜ੍ਹੋ

ਉੱਚਾ ਬੁਰਜ ਬਰਾਬਰ ਮੋਰੀ, 
ਦੀਵਾ ਕਿਸ ਵਿੱਚ ਧਰੀਏ, 
ਬਈ ਚਾਰੇ ਨੈਣ ਕਟਾ ਵੱਢ ਹੋਗੇ, 
ਹਾਮੀ ਕੀਹਦੀ ਭਰੀਏ।
ਨਾਰ ਬੇਗਾਨੀ ਦੀ,
ਬਾਂਹ ਨਾ ਮੂਰਖਾ ਫੜੀਏ।
ਨਾਰ ਬੇਗਾਨੀ ਦੀ.....

ਹੋਰ ਪੜ੍ਹੋ

ਜੇ ਮੁੰਡਿਓ ਤੁਸੀਂ ਵਿਆਹ ਵੇ ਕਰਾਉਣਾ,
ਦਾਜ ਤੋਂ ਦੱਸੋ ਤੁਸੀਂ ਕੀ ਲੈਣਾ।
ਮੁੰਡਿਓ ਵੇ ਸੋਹਣੀ ਨਾਰ,
ਉਮਰਾਂ ਦਾ ਗਹਿਣਾ।

ਹੋਰ ਪੜ੍ਹੋ

ਨਿੰਦੋ-ਜਿੰਦੋ ਸਕੀਆਂ ਭੈਣਾਂ,
ਦਿਓਰ-ਜੇਠ ਨੂੰ ਵਿਆਹੀਆਂ।
ਦਿਓਰ ਤਾਂ ਕਹਿੰਦਾ ਮੇਰੀ ਸੋਹਣੀ,
ਬੱਲੇ…
ਦਿਓਰ ਤਾਂ ਕਹਿੰਦਾ ਮੇਰੀ ਸੋਹਣੀ,
ਜੇਠ ਕਰੇ ਚਤੁਰਾਈਆਂ,
ਸੋਹਣੀ ਦੇ ਵੰਗਾਂ ਮੇਚ ਨਾ ਆਈਆਂ।
ਸੋਹਣੀ ਦੇ ਵੰਗਾਂ...

ਹੋਰ ਪੜ੍ਹੋ

ਪੇਕਿਆਂ ਦੇ ਘਰ ਮੱਝਾਂ ਲਵੇਰੀਆਂ,
ਸਹੁਰਿਆਂ ਦੇ ਘਰ ਢਾਂਡੀ।
ਮਾੜੀ ਹੋਗੀ ਵੇ,
ਸੁੱਥਣ ਢਿਲਕਦੀ ਜਾਂਦੀ।

ਹੋਰ ਪੜ੍ਹੋ

ਸੁਣ ਵੇ ਸੁਨਿਆਰਿਆ ਗੱਲ ਸੁਣਾਵਾਂ,
ਐਥੇ ਲਾ ਫੁਹਾਰਾ।
ਪਹਿਲਾਂ ਤਾਂ ਮੇਰਾ ਲੌਂਗ ਤੂੰ ਘੜ੍ਹ ਦੇ,
ਲੌਂਗ ਬੁਰਜੀਆਂ ਵਾਲਾ।
ਫੇਰ ਮੇਰੀ ਘੜ੍ਹ ਦੇ ਤੀਲੀ,
ਨਾਭਾ ਤੇ ਪਟਿਆਲਾ।
ਏਸ ਤੋਂ ਬਾਅਦ ਮੇਰੀ ਘੜ੍ਹ ਦੇ ਮਛਲੀ,
ਕੱਲਰ ਪਵੇ ਚਮਕਾਰਾ।
ਚੰਦ ਵਾਂਗੂੰ ਛਿਪ ਜੇਂਗਾ,
ਦਾਤਣ ਵਰਗਿਆ ਯਾਰਾ।

ਹੋਰ ਪੜ੍ਹੋ

ਜੇ ਭਾਬੀ ਮੇਰਾ ਖੂਹ ਨੀ ਜਾਣਦੀ,
ਖੂਹ ਨੀ ਤੂਤਾਂ ਵਾਲਾ।
ਜੇ ਭਾਬੀ ਮੇਰਾ ਨਾਂ ਨੀ ਜਾਣਦੀ,
ਨਾਂ ਮੇਰਾ ਕਰਤਾਰਾ।
ਬੋਤਲ ਪੀਂਦੇ ਦਾ,
ਸੁਣ ਭਾਬੀ ਲਲਕਾਰਾ।

ਹੋਰ ਪੜ੍ਹੋ