ਪੰਜਾਬੀ ਬੋਲੀਆਂ

ਪੰਜਾਬੀ ਬੋਲੀਆਂ ਰਵਾਇਤੀ ਲੋਕ ਦੋਹੇ ਹਨ ਜੋ ਅਕਸਰ ਪੰਜਾਬ ਵਿੱਚ ਵਿਆਹਾਂ, ਤਿਉਹਾਰਾਂ, ਜਾਂ ਸੱਭਿਆਚਾਰਕ ਇਕੱਠਾਂ ਵਰਗੇ ਜਸ਼ਨਾਂ ਦੌਰਾਨ ਗਾਏ ਜਾਂਦੇ ਹਨ। ਬੋਲੀਆਂ ਰਾਹੀਂ ਗੱਭਰੂਆਂ ਅਤੇ ਮੁਟਿਆਰਾਂ ਵੱਲੋਂ ਆਪਣੇ ਸਕੇ-ਸਬੰਧੀਆਂ ਨਾਲ ਹਾਸਾ-ਮਜ਼ਾਕ ਕੀਤਾ ਜਾਂਦਾ ਹੈ। ਅਕਸਰ ਜਦੋਂ ਕਿਸੇ ਵੱਲੋਂ ਬੋਲੀ ਪਾਈ ਜਾਂਦੀ ਹੈ ਤਾਂ ਬਾਕੀ ਸਾਰੇ ਬੋਲੀ ਦੇ ਨਾਲ-ਨਾਲ ਤਾੜੀ ਵਜਾਉਂਦੇ ਹਨ। ਇਸ ਭਾਗ ਵਿੱਚ ਪਾਠਕਾਂ ਲਈ ਪੰਜਾਬੀ ਬੋਲੀਆਂ ਦਾ ਸੰਗ੍ਰਹਿ ਪੇਸ਼ ਕੀਤਾ ਗਿਆ ਹੈ।

ਪੇਟੀ ਹੋਵੇ ਲੱਕੜ ਦੀ,
ਅਲਮਾਰੀ ਹੋਵੇ ਜੀਨ ਦੀ,
ਮੁੰਡਾ ਹੋਵੇ ਪੜ੍ਹਿਆ,
ਸਾਨੂੰ ਲੋੜ ਨਾ ਜ਼ਮੀਨ ਦੀ।

ਹੋਰ ਪੜ੍ਹੋ

ਪੀ ਕੇ ਸ਼ਰਾਬ ਜੇਠ ਬੋਲਦਾ ਮੰਦਾ,
ਖ਼ਾਲੀ ਬੋਤਲਾਂ ਕੌਲਿਆਂ ਦੇ ਨਾਲ ਫੜਾਉਂਦਾ ਨੀ।
ਸਾਡੇ ਬਿਨਾਂ ਪੁੱਛੇ, ਬੈਠਕ ਨੂੰ ਖੋਲ੍ਹਦਾ ਨੀ।

ਹੋਰ ਪੜ੍ਹੋ

ਤੇਰੇ ਤਾਈਂ ਮੈਂ ਆਈ ਵੀਰਨਾ,
ਲੰਮਾ ਧਾਵਾ ਧਰਕੇ।
ਸਾਕ ਇੱਦਾਂ ਦਾ ਦੇ ਦੇ ਵੀਰਨਾ,
ਆਪਾਂ ਬਹਿ ਜਾਈਏ ਰਲਕੇ।
ਚੰਗਾ ਮੁੰਡਾ ਨਰਮ ਸੁਭਾਅ ਦਾ,
ਅੱਖਾਂ ਚ ਪਾਇਆ ਨਾ ਰੜਕੇ।
ਸਾਕ ਭਤੀਜੀ ਦਾ,
ਭੂਆ ਲੈ ਗਈ ਅੜਕੇ।

ਹੋਰ ਪੜ੍ਹੋ

ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ।
ਸਾਕ ਭਤੀਜੀ …..

ਹੋਰ ਪੜ੍ਹੋ

ਸਾਉਣ ਦੇ ਮਹੀਨੇ ਮੰਜੇ ਡਾਹੀਏ ਨਾ ਵੇ ਜੋੜ ਕੇ,
ਚੱਲਣਗੇ ਪਰਨਾਲੇ ਪਾਣੀ ਲੈਜੂਗਾ ਵੇ ਰੋੜ੍ਹ ਕੇ।

ਹੋਰ ਪੜ੍ਹੋ

ਸੱਤ ਰੰਗੀ ਬੋਸਕੀ ਦਾ ਸੂਟ ਸਮਾ ਦੇ,
ਸੂਟ ਸਮਾ ਦੇ ਮੋਰ ਘੁੱਗੀਆਂ ਪਵਾ ਦੇ,
ਰੁੱਤ ਗਿੱਧਿਆਂ ਦੀ ਆਈ ਮੁੰਡਿਆ।
ਸ਼ੋਰ ਝਾਂਜਰਾਂ ਦੇ ਪਾਉਂਦੇ ਨੇ,
ਦੁਹਾਈ ਮੁੰਡਿਆ।

ਹੋਰ ਪੜ੍ਹੋ

ਪੇਕਿਆਂ ਦੇ ਘਰ ਮੱਝਾਂ ਲਵੇਰੀਆਂ,
ਸਹੁਰਿਆਂ ਦੇ ਘਰ ਢਾਂਡੀ,
ਮਾੜੀ ਹੋ ਗੀ ਵੇ,
ਸੁੱਥਣ ਢਿਲਕਦੀ ਜਾਂਦੀ।

ਹੋਰ ਪੜ੍ਹੋ

ਸੱਸੜੀਏ ਸਮਝਾ ਲੈ ਪੁੱਤ ਨੂੰ,
ਘਰ ਨਾ ਰਾਤ ਨੂੰ ਆਵੇ।
ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਵੇ।
ਘਰ ਦੀ ਨਾਰ ਪਟੋਲੇ ਵਰਗੀ,
ਨਿੱਤ ਝਿਊਰੀ ਦੇ ਜਾਵੇ।
ਵਰਜ ਨਮੋਹੇ ਨੂੰ,
ਸ਼ਰਮ ਰਤਾ ਨਾ ਆਵੇ।

ਹੋਰ ਪੜ੍ਹੋ

ਏਧਰ ਕਣਕਾਂ, ਓਧਰ ਕਣਕਾਂ,
ਵਿੱਚ ਕਣਕਾਂ ਦੇ ਗੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…

ਹੋਰ ਪੜ੍ਹੋ

ਇੱਧਰ ਕਣਕਾਂ ਉੱਧਰ ਕਣਕਾਂ,
ਇੱਧਰ ਕਣਕਾਂ ਉੱਧਰ ਕਣਕਾਂ,
ਵਿੱਚ ਕਣਕਾਂ ਦੇ ਛੋਲੇ।
ਨੀ ਅੱਜ ਮੇਰੇ ਵੀਰੇ ਦੇ,
ਕੌਣ ਬਰਾਬਰ ਬੋਲ਼ੇ।
ਨੀ ਅੱਜ ਮੇਰੇ ਵੀਰੇ ਦੇ...

ਹੋਰ ਪੜ੍ਹੋ

ਇੱਕ ਤੇਲ ਦੀ ਕੁੱਪੀ
ਇੱਕ ਘਿਓ ਦੀ ਕੁੱਪੀ,
ਰਿਹਾ ਕੋਲ ਤੂੰ ਖੜ੍ਹਾ
ਵੇ ਮੈਂ ਜੇਠ ਨੇ ਕੁੱਟੀ।

ਹੋਰ ਪੜ੍ਹੋ

ਕੋਰੇ ਕੋਰੇ ਕੂੰਡੇ ਵਿੱਚ ਮਿਰਚਾਂ ਮੈ ਰਗੜਾਂ,
ਕੋਲੇ ਬਹਿ ਕੇ ਲੜਦਾ ਨੀ।
ਇਹਦਾ ਚਿੱਤ ਚਟਨੀ ਨੂੰ ਕਰਦਾ ਨੀ,
ਇਹਦਾ ਚਿੱਤ …

ਹੋਰ ਪੜ੍ਹੋ