ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਰਖਣ.


ਇੱਕ ਮਾਤ੍ਰਿਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੭ ਮਾਤ੍ਰਾ, ਪਹਿਲਾ ਵਿਸ਼੍ਰਾਮ ਅੱਠ ਪੁਰ, ਦੂਜਾ ਬਾਰਾਂ ਪੁਰ, ਤੀਜਾ ਅੱਠ ਪੁਰ, ਚੌਥਾ ਨੌ ਪੁਰ ਅੰਤ ਯਗਣ.#ਇਸ ਛੰਦ ਵਿੱਚ ਵੀਰ ਰਸ ਦਾ ਵਰਣਨ ਉੱਤਮ ਹੁੰਦਾ ਹੈ. ਦਸਮਗ੍ਰੰਥ ਵਿੱਚ ਲੇਖ ਹੈ-#"ਢਾਢਿਸੈਨ ਢਾਡੀ ਭਵ ਲਯੋ। ਕਰਖਾ ਵਾਰ ਉਚਾਰਤ ਭਯੋ." (ਚਰਿਤ੍ਰ ੪੦੫) "ਗਾਏ ਜੈ ਕਰਖਾ." (ਚੰਡੀ ੨)#ਕਰਖਾ ਛੰਦ ਵਿੱਚ ਜਿਤਨੇ ਅੱਖਰ ਲਘੁ ਜਾਦਾ ਹੋਣ, ਉਤਨੀ ਹੀ ਰੋਚਕਤਾ ਅਧਿਕ ਹੁੰਦੀ ਹੈ. ਇਸ ਛੰਦ ਦਾ ਨਾਉਂ "ਰਣੋੱਧਿਤ" ਭੀ ਹੈ.#ਉਦਾਹਰਣ-#ਉਡਤ ਨਭ ਗਰਦ, ਮੁਖ ਜਰਦ ਨਿਤ ਭ੍ਰਮਤ ਰਵਿ,#ਉਦਧਿ ਉਰ ਦਰਦ, ਦਲ ਦਬਤ ਲੰਕਾ,#ਅਚਲ ਵਡ ਡਗਤ, ਸ਼ਿਵ ਜਗਤ ਨਹਿ ਲਗਤ ਲਿਵ,#ਖਗਤ ਭਯ ਭਗਤ, ਬਿਧਿ ਦਗਤ ਸ਼ੰਕਾ,#ਅਹਿਪ ਹਿਯ ਧੜਕ, ਪਿਠ ਕਮਠ ਲੁਠ ਕੜਕ ਉਠ,#ਖੜਕ ਸੁਨ ਭੜਕ, ਹਰ ਬ੍ਰਿਖਭ ਬੰਕਾ,#ਬਿਕਟ ਭਟ ਕਟਕ, ਰਿਪੁ ਠਟਕ ਤਨ ਤਜਤ ਜਬ,#ਗਜਤ ਗੁਰੁਸਿੰਘ, ਭਲ ਬਜਤ ਡੰਕਾ."#(ਸਿੱਖੀ ਪ੍ਰਭਾਕਰ)#੨. ਵਿ- ਕਰ੍ਸਣ ਕੀਤਾ. ਖਿੱਚਿਆ.


ਸੰ. ਕਿਰ੍ਸਤ. ਵਿ- ਖਿੱਚਿਆ. ਖਿੱਚਿਆ ਹੋਇਆ.


ਫ਼. [کرکس] ਸੰਗ੍ਯਾ- ਗਿਰਝ. ਗਿੱਧ. "ਕਰਗਸ ਮੀਨ ਕਛੂ ਲੁਮਰੀ." (ਸਲੋਹ) ਲਹੂ ਦੀ ਨਦੀ ਵਿੱਚ ਗਿਰਝ ਮੱਛ ਅਤੇ ਲੂਮੜੀ ਕੱਛੂ ਹਨ.


ਜੁਲਾਹੇ ਦਾ ਕਰਘਾ. ਕੰਘੀ. ਜਿਸ ਵਿੱਚ ਤਾਣੀ ਫਸਾਈ ਹੋਈ ਹੁੰਦੀ ਹੈ। ੨. ਫ਼ਾ. [کارگاہ] ਕਰਗਾਹ ਅਥਵਾ ਕਾਰਗਾਹ. ਸੰਗ੍ਯਾ- ਕਾਰਖ਼ਾਨਾ. "ਧਰਨਿ ਅਕਾਸ ਕੀ ਕਰਗਹ ਬਨਾਈ." (ਆਸਾ ਕਬੀਰ)


ਕਰ (ਹੱਥ) ਗ੍ਰਹਣ ਕਰਕੇ. "ਚਰਣ ਸਰਣਾਗਤ ਕਰਗਹਿ ਲੇਹੁ ਉਬਾਰੀ." (ਹਜਾਰੇ ੧੦)


ਸੰਗ੍ਯਾ- ਦਸ੍ਤਗੀਰੀ. "ਕ੍ਯੋਂ ਨ ਕਰੋਂ ਸਿੱਖਨ ਕਰਗੀਰੀ?" (ਗੁਪ੍ਰਸੂ)


ਦੇਖੋ, ਕਰਗਹ ੧.। ੨. ਤੱਕੜੀ ਦੇ ਛਾਬੇ ਨਾਲ ਬੱਧੀ ਰੱਸੀਆਂ। ੩. ਡੰਡੀ ਵਿੱਚ ਪਾਇਆ ਡੋਰਾ, ਜੋ ਹੱਥ ਵਿੱਚ ਫੜਕੇ ਤੱਕੜੀ ਉਠਾਈ ਜਾਂਦੀ ਹੈ.