ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੰਗਾਸੁਤ। ੨. ਹਰਿਦ੍ਵਾਰ ਕਨਖ਼ਲ ਦੇ ਪੰਡੇ ਆਪਣੇ ਤਾਈਂ ਗੰਗਾਪੁਤ੍ਰ ਕਹਾਉਂਦੇ ਹਨ.


ਗੰਗਾ ਦਾ ਪੁਤ੍ਰ ਭੀਸਮ, ਉਸ ਦਾ ਵੈਰੀ ਅਰਜੁਨ, ਉਸ ਦਾ ਸੂਤ (ਰਥਵਾਹੀ) ਕ੍ਰਿਸਨ, ਉਸ ਦਾ ਵੈਰੀ ਤੀਰ. (ਸਨਾਮਾ)


ਮਉ (ਅਥਵਾ ਮੌ) ਨਿਵਾਸੀ ਕ੍ਰਿਸਨ (ਕਿਸਨ) ਚੰਦ ਖਤ੍ਰੀ ਦੀ, ਧਨਵੰਤੀ ਦੇ ਉਦਰ ਤੋਂ ਉਤਪੰਨ ਹੋਈ ਸੁਪੁਤ੍ਰੀ, ਜਿਸ ਦਾ ਵਿਆਹ ੨੩ ਹਾੜ ਸੰਮਤ ੧੬੩੬ ਨੂੰ ਗੁਰੂ ਅਰਜਨਦੇਵ ਜੀ ਨਾਲ ਹੋਇਆ. ਇਸ ਦੇ ਉਦਰ ਤੋਂ ਮਹਾਵੀਰ ਗੁਰੂ ਹਰਿਗੋਬਿੰਦ ਜੀ ਪ੍ਰਗਟੇ. ੧੫. ਹਾੜ ਸੰਮਤ ੧੬੮੫ ਨੂੰ ਮਾਤਾ ਜੀ ਨੇ ਬਕਾਲੇ ਵਿੱਚ ਦੇਹ ਤ੍ਯਾਗੀ, ਜਿੱਥੇ ਦੇਹਰਾ ਵਿਦ੍ਯਮਾਨ ਹੈ. ਦੇਖੋ, ਮੌਉ.


ਭਟਿੰਡੇ ਦਾ ਵਸਨੀਕ ਇੱਕ ਬ੍ਰਾਹਮਣ, ਜੋ ਪੰਜਵੇਂ ਸਤਿਗੁਰੂ ਦਾ ਸਿੱਖ ਹੋਇਆ. ਇਸ ਨੇ ਹਰਿਮੰਦਿਰ ਬਣਨ ਸਮੇਂ ਬਹੁਤ ਅੰਨ ਲੰਗਰ ਲਈ ਅਰਪਿਆ ਸੀ. ਭਾਈ ਮੂਲਚੰਦ (ਸਿਧੀਚੰਦ ਖਤ੍ਰੀ ਦਾ ਪੁਤ੍ਰ) ਜਿਸ ਦੇ ਪ੍ਰਸਿੱਧ ਅਸਥਾਨ ਸੁਨਾਮ ਅਤੇ ਸੰਗਰੂਰ ਹਨ, ਇਸੇ ਮਹਾਤਮਾ ਦਾ ਚੇਲਾ ਸੀ। ੨. ਬੀਬੀ ਵੀਰੋ ਦਾ ਸੁਪੁਤ੍ਰ, ਜਿਸ ਨੇ ਭੰਗਾਣੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ ਹੈ. "ਹਠਯੋ ਮਾਹਰੀ ਚੰਦਯੰ ਗੰਗਰਾਮੰ." (ਵਿਚਿਤ੍ਰ) ੩. ਤੋਤੇ ਨੂੰ ਭੀ ਲੋਕ ਗੰਗਾਰਾਮ ਆਖਦੇ ਹਨ. ਗੰਗਾ- ਰਾਮ ਆਦਿ ਨਾਉਂ ਬੋਲਣ ਤੋਂ ਇਹ ਸੰਗ੍ਯਾ ਹੋਈ ਹੈ.


ਦੇਖੋ, ਪਦਮਾਕਰ ੨.


ਗੰਗੂਸ਼ਾਹ ਨੂੰ ਮੰਨਣ ਵਾਲਾ. ਦੇਖੋ, ਗੰਗੂਸ਼ਾਹੀ "ਰਸਤੇ ਮੇ ਮਿਲ੍ਯੋ ਖੜਕ ਸਿੰਘ ਗੰਗਿਆਰ." (ਪ੍ਰਾਪੰਪ੍ਰ)


ਸ਼੍ਰੀ ਗੁਰੂ ਅੰਗਦ ਦੇਵ ਦਾ ਇੱਕ ਆਤਮਗ੍ਯਾਨੀ ਸਿੱਖ। ੨. ਇੱਕ ਪ੍ਰੇਮੀ ਨਾਈ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋ ਕੇ ਰਾਤ ਦਿਨ ਸੇਵਾ ਕਰਨ ਵਿੱਚ ਵਿਤਾਇਆ ਕਰਦਾ ਸੀ.#੩. ਖੇੜੀ ਪਿੰਡ ਦਾ ਵਸਨੀਕ ਇੱਕ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਦਾ ਕਪਟੀ ਨੌਕਰ ਸੀ. ਸੰਮਤ ੧੭੬੧ ਵਿੱਚ ਜਦ ਗੁਰੂ ਸਾਹਿਬ ਨੇ ਆਨੰਦਪੁਰ ਤ੍ਯਾਗਿਆ, ਉਸ ਵੇਲੇ ਇਹ ਮਾਤਾ ਗੁਜਰੀ ਅਰ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਪਹੁਚਿਆ, ਮਾਤਾ ਜੀ ਦਾ ਸਾਰਾ ਧਨ ਰਾਤ ਨੂੰ ਚੁਰਾਕੇ ਸਵੇਰੇ ਥਾਣੇਦਾਰ ਨੂੰ ਆਪਣੇ ਪ੍ਰਤਿਪਾਲਕਾਂ ਦੇ ਫੜਾਉਣ ਲਈ ਚੜ੍ਹਾ ਲੈ ਆਇਆ ਅਤੇ ਤੇਹਾਂ ਨੂੰ ਕੈਦ ਕਰਵਾਕੇ ਸਰਹਿੰਦ ਭਿਜਵਾਇਆ, ਜਿੱਥੇ ਉਨ੍ਹਾਂ ਨੇ ਸ਼ਹੀਦੀ ਪਾਈ. ਬੰਦਾ ਬਹਾਦੁਰ ਨੇ ਸੰਮਤ ੧੭੬੭ ਵਿੱਚ ਗੰਗੂ ਨੂੰ ਪਰਿਵਾਰ ਸਮੇਤ ਕਤਲ ਕਰਕੇ ਖੇੜੀ ਦਾ ਥੇਹ ਕੀਤਾ. ਹੁਣ ਨਵੀਂ ਬਸਤੀ ਦਾ ਨਾਉਂ ਸਹੇੜੀ ਹੈ. ਦੇਖੋ, ਸਹੇੜੀ ਅਤੇ ਖੇੜੀ। ੪. ਦੇਖੋ, ਗੰਗੂਸ਼ਾਹ.


ਗੜ੍ਹਸ਼ੰਕਰ ਦਾ ਵਸਨੀਕ ਗੰਗੂਦਾਸ ਬਸੀ ਖਤ੍ਰੀ ਗੁਰੂ ਅਮਰਦੇਵ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਧਰਮਪ੍ਰਚਾਰ ਲਈ ਸਰਮੌਰ ਦੇ ਇਲਾਕੇ ਭੇਜਿਆ ਅਤੇ ਮੰਜੀ ਬਖ਼ਸ਼ੀ. ਇਸ ਦਾ ਪ੍ਰਸਿੱਧ ਅਸਥਾਨ "ਦਾਉਂ" (ਜ਼ਿਲਾ ਅੰਬਾਲਾ) ਵਿੱਚ ਹੈ. ਗੰਗੂਸ਼ਾਹ ਦਾ ਪੜੋਤਾ ਜਵਾਹਰ ਸਿੰਘ ਵਡਾ ਕਰਨੀ ਵਾਲਾ ਹੋਇਆ ਹੈ. ਪਹਾੜੀ ਦੇਸ਼ ਵਿੱਚ ਜਵਾਹਰ ਸਿੰਘ ਦਾ ਝੰਡਾ ਅਨੇਕ ਥਾਂ ਝੂਲਦਾ ਹੈ. ਜਵਾਹਰ ਸਿੰਘ ਦਾ ਦੇਹਰਾ ਖਟਕੜ ਕਲਾਂ (ਜ਼ਿਲਾ ਜਲੰਧਰ) ਵਿੱਚ ਹੈ. ਇਸ ਦੀ ਸੰਪ੍ਰਦਾਯ ਦੇ ਲੋਕ ਆਪਣੇ ਤਾਈਂ ਗੰਗੂਸ਼ਾਹੀ ਸਦਾਉਂਦੇ ਹਨ.


ਸੰ. ਜਲਅਲਿ. ਸੰਗ੍ਯਾ- ਜਲਜੁਲਾਹਾ. ਮਕੜੀ ਜੇਹਾ ਜੀਵ, ਜੋ ਜਲ ਪੁਰ ਵਡੀ ਤੇਜ਼ੀ ਨਾਲ ਫਿਰਦਾ ਹੈ ਅਤੇ ਪਾਣੀ ਉਸ ਨੂੰ ਸਪਰਸ਼ ਨਹੀਂ ਕਰਦਾ. "ਜਲੰ ਜ੍ਯੋਂ ਗੰਗੇਰੀ." (ਵਿਚਿਤ੍ਰ)