ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उपनयन- ਉਪਨਯਨ. ਸੰਗ੍ਯਾ- ਯਗ੍ਯੋਪਵੀਤ ਸੰਸਕਾਰ. ਜਨੇਊ ਪਹਿਰਾਉਣ ਦੀ ਰਸਮ. "ਭਦਣੁ ਉਣੇਤੁ ਕਰਾਇਆ." (ਰਾਮ ਮਃ ੫. ਬੰਨੋ) ਦੇਖੋ, ਉਪਨੀਤ.


ਦੇਖੋ, ਉਣਵੰਜਾ. ਪੰਜਾਬੀ ਵਰਣਮਾਲਾ (ਪੈਂਤੀ) ਦਾ ਪਹਿਲਾ ਸ੍ਵਰ ਅੱਖਰ ਊੜਾ, ਇਸ ਦਾ ਉੱਚਾਰਣ ਹੋਠਾਂ ਦੀ ਸਹਾਇਤਾ ਤੋਂ ਹੁੰਦਾ ਹੈ. ਊੜੇ ਤੋਂ (ੁ) (ੂ) (ੋ) ਅਤੇ (ੌ) ਮਾਤ੍ਰਾ (ਲਗਾਂ) ਬਣਦੀਆਂ ਹਨ.


ਸੰ. ਉੱਤਰ. ਸੰਗ੍ਯਾ- ਪਰਲੋਕ. "ਈਤ ਉਤ ਜੀਅ ਨਾਲ ਸੰਗੀ." (ਗੂਜ ਮਃ ੫) ੨. ਕ੍ਰਿ. ਵਿ- ਓਧਰ. ਉਸ ਤਰਫ਼ "ਉਤ ਤਾਕੈ ਉਤ ਤੇ ਉਤਿ ਪੇਖੈ." (ਧਨਾ ਮਃ ੫) ੩. ਯਾ. ਸ਼ਾਇਦ. ਕਦਾਚਿਤ। ੪. ਸਰਵ ਉਹ. ਓਹ. ਦੇਖੋ, ਉਤੁ.


ਸੰ. उत्सर्ग. ਸੰਗ੍ਯਾ- ਤਰਕ, ਤਿਆਗ। ੨. ਦਾਨ। ੩. ਸਮਾਪਤਿ. ਅੰਤ. ਭੋਗ.


ਸੰ. उत्सर्पिणी. ਸੰਗ੍ਯਾ- ਜੈਨੀਆਂ ਦਾ ਕਲਪਿਆ ਹੋਇਆ ਸਮੇਂ ਦਾ ਪ੍ਰਮਾਣ. ਜਿਵੇਂ ਹਿੰਦੂਮਤ ਵਿੱਚ ਸਤਯੁਗ ਆਦਿਕ ਯੁਗਾਂ ਦਾ ਚਕ੍ਰ ਹੈ, ਤਿਵੇਂ ਹੀ ਉਤਸਰਪਿਣੀ ਅਤੇ ਅਵਸਰਪਿਣੀ ਜੈਨੀਆਂ ਦਾ ਹਿਸਾਬ ਹੈ. ਉਤਸਰਪਣ ਦਾ ਅਰਥ ਹੈ ਅੱਗੇ ਵਧਣਾ ਅਤੇ ਅਵਸਰਪਣ ਦਾ ਅਰਥ ਹੈ ਪਿੱਛੇ ਹਟਣਾ.


ਸੰ. उत्सव. ਸੰਗ੍ਯਾ- ਆਨੰਦ. ਖ਼ੁਸ਼ੀ। ੨. ਆਨੰਦ ਦੇਣ ਵਾਲਾ ਕਰਮ.


ਸੰ. उत्साह. ਸੰਗ੍ਯਾ- ਹੌਸਲਾ. ਹਿੰਮਤ।#੨. ਉੱਦਮ. ਪੁਰਖਾਰਥ. "ਦੀਨਦਇਆਲ, ਕਰਹੁ ਉਤਸਾਹਾ." (ਸੂਹੀ ਮਃ ੫)


ਸੰ. उत्साहिन. ਵਿ- ਉਤਸਾਹ ਵਾਲਾ ੨. ਉੱਦਮੀ.