ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਉਤਪਲ (ਕਮਲ) ਜੇਹੇ ਹਨ ਜਿਸ ਦੇ ਨੇਤ੍ਰ. ਕਮਲ ਨਯਨ."ਅਵਿਲੋਕਤ ਭੇ ਉਤਪਲ ਲੋਚਨ." (ਨਾਪ੍ਰ)


ਸੰ. उत्पाटन. ਸੰਗ੍ਯਾ- ਪੁੱਟਣਾ. ਉਖੇੜਨ ਦੀ ਕ੍ਰਿਯਾ. ਜੜ ਪੁੱਟਣ ਦਾ ਕਰਮ.


ਸੰ. उत्पात. ਸੰਗ੍ਯਾ- ਉਪਦ੍ਰਵ. ਆਫਤ। ੨. ਅਸ਼ਾਂਤਿ। ੩. ਉੱਪਰ ਡਿੱਗਣ ਦੀ ਕ੍ਰਿਯਾ. ਲਪਕਕੇ ਪੈਣਾ.


ਸੰ. उत्पत्ति्- ਉਤਪੱਤਿ. ਸੰਗ੍ਯਾ- ਪੈਦਾਯਸ਼. ਜਨਮ. "ਬ੍ਰਹਮਬਿੰਦੁ ਤੇ ਸਭ ਉਤਪਾਤੀ." (ਗਉ ਕਬੀਰ) ੨. ਸੰ. उत्पातिन. ਵਿ- ਉਪਦ੍ਰਵ (ਫ਼ਸਾਦ) ਕਰਨ ਵਾਲਾ. ਬੇਚੈਨੀ ਫੈਲਾਉਣ ਵਾਲਾ.


ਸੰ. उत्पादन. ਵਿ- ਉਤਪੰਨ (ਪੈਦਾ) ਕਰਨ ਵਾਲਾ। ੨. ਸੰਗ੍ਯਾ- ਪਿਤਾ. ਜਨਕ। ੩. ਉੱਪਰ ਪੈਰਾਂ ਵਾਲਾ, ਸ਼ਰਭ ਜੀਵ. ਸ਼ਰਭ ਦੇ ਚਾਰ ਪੈਰ ਪਿੱਠ ਤੇ, ਅਤੇ ਚਾਰ ਛਾਤੀ ਵੱਲ ਹੁੰਦੇ ਹਨ. ਦੇਖੋ, ਸਿਆਰ.


उत्पादक. ਸੰਗ੍ਯਾ- ਉਤਪੰਨ ਕਰਨਾ. ਪੈਦਾ ਕਰਨ ਦੀ ਕ੍ਰਿਯਾ.


ਸੰ. उत्पन्न. ਵਿ- ਪੈਦਾ ਹੋਇਆ. ਜਨਮਿਆ.