ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उतथ्य. ਸੰਗ੍ਯਾ- ਇਹ ਸ਼੍ਰੱਧਾ ਦੇ ਪੇਟ ਤੋਂ ਅੰਗਿਰਾ ਦਾ ਪੁਤ੍ਰ ਸੀ. ਇਸ ਨੇ ਸੋਮ ਦੀ ਪੁਤ੍ਰੀ "ਭਦ੍ਰਾ" ਨਾਲ ਵਿਆਹ ਕੀਤਾ. ਵਰੁਣ ਦੇਵਤਾ ਜੋਕਿ ਪਹਿਲੇ ਹੀ ਭਦ੍ਰਾ ਤੇ ਮੋਹਿਤ ਸੀ, ਉਸ ਨੂੰ ਉਤੱਥ ਦੀ ਕੁਟੀ ਵਿੱਚੋਂ ਚੁੱਕ ਲੈ ਗਿਆ. ਉਤੱਥ ਨੇ ਭਦ੍ਰਾ ਨੂੰ ਵਾਪਿਸ ਲੈਣ ਲਈ ਨਾਰਦ ਨੂੰ ਘੱਲਿਆ, ਪਰ ਵਰੁਣ ਨੇ ਨਾਂਹ ਕਰ ਦਿੱਤੀ. ਉਤੱਥ ਨੇ ਗੁੱਸੇ ਵਿੱਚ ਆ ਕੇ ਸਾਰਾ ਸਮੁੰਦਰ ਪੀ ਲੀਤਾ, ਫੇਰ ਭੀ ਵਰੁਣ ਨੇ ਭਦ੍ਰਾ ਨਾ ਦਿੱਤੀ. ਜਦ ਉਤੱਥ ਦੀ ਇੱਛਾ ਅਨੁਸਾਰ ਵਰਣ ਦਾ ਤਾਲ ਸੁੱਕਗਿਆ ਅਤੇ ਸਾਰਾ ਲੋਕ ਜਲ ਬਿਨਾ ਹੋ ਗਿਆ, ਤਾਂ ਵਰੁਣ ਨੇ ਆਕੇ ਉਤੱਥ ਦੀ ਸ਼ਰਣ ਲਈ ਅਤੇ ਭਦ੍ਰਾ ਮੋੜ ਦਿੱਤੀ. ਰਿਖੀ ਆਪਣੀ ਇਸਤ੍ਰੀ ਵਾਪਿਸ ਲੈ ਕੇ ਬਹੁਤ ਪ੍ਰਸੰਨ ਹੋਇਆ ਅਤੇ ਵਰੁਣ ਦੇ ਕਲੇਸ਼ ਦੂਰ ਕੀਤੇ.#ਮਹਾਂਭਾਰਤ ਵਿੱਚ ਕਥਾ ਹੈ ਕਿ ਉਤੱਥ ਦੀ ਇਸਤ੍ਰੀ "ਮਮਤਾ" ਸੀ. ਇਕ ਵਾਰ ਜਦਕਿ ਉਸ ਨੂੰ ਗਰਭ ਸੀ, ਤਦ ਉਤੱਥ ਦਾ ਛੋਟਾ ਭਾਈ ਵ੍ਰਿਹਸਪਤਿ ਕਾਮਾਤੁਰ ਹੋ ਕੇ ਭਰਜਾਈ ਪਾਸ ਪਹੁੰਚਿਆ, ਅਤੇ ਭੋਗ ਕਰਨ ਦੀ ਇੱਛਾ ਪ੍ਰਗਟ ਕੀਤੀ. ਮਮਤਾ ਨੇ ਅਤੇ ਗਰਭ ਵਿੱਚ ਇਸਥਿਤ ਬਾਲਕ ਨੇ ਵ੍ਰਿਹਸਪਤੀ ਨੂੰ ਇਸ ਕੁਕਰਮ ਤੋਂ ਵਰਜਿਆ. ਵ੍ਰਿਹਸਪਤਿ ਨੇ ਬੱਚੇ ਨੂੰ ਸ੍ਰਾਪ ਦਿੱਤਾ ਕਿ ਤੂੰ ਅੰਨ੍ਹਾ ਹੋਜਾ, ਇਸ ਕਰਕੇ ਬਾਲਕ ਦਾ ਨਾਉਂ "ਦੀਰਘਤਮਾ" ਹੋਇਆ. ਦੇਖੋ, ਭਰਦ੍ਵਾਜ.


ਸੰ. उत्पत्ति्. ਸੰਗ੍ਯਾ- ਜਨਮ. ਪੈਦਾਯਸ਼. "ਤਿਸੁ ਪ੍ਰਭ ਤੇ ਸਗਲੀ ਉਤਪਤਿ." (ਸੁਖਮਨੀ) ੨. ਸ੍ਰਿਸ੍ਟਿਰਚਨਾ. "ਉਤਪਤਿ ਪਰਲਉ ਆਪਿ ਨਿਰਾਲਾ."#(ਮਾਰੂ ਸੋਲਹੇ ਮਃ ੧)


ਦੇਖੋ, ਉਤਪਤਿ ੨। ੨. ਉਪਕ੍ਰਮ ਉਪਸੰਹਾਰ. ਰਚਨਾ ਦਾ ਸਿਲਸਿਲਾ ਅਤੇ ਲੈ ਹੋਣ ਦਾ ਕ੍ਰਮ. "ਉਤਪਤਿ ਪਰਲਉ ਸਬਦੇ ਹੋਵੈ." (ਮਾਝ ਅਃ ਮਃ ੩)


ਸੰ. उत्प्रेक्षा. ਸੰਗ੍ਯਾ- ਓਹੋ ਜੇਹਾ ਦੇਖਣ ਦਾ ਭਾਵ। ੨. ਇੱਕ ਅਰਥਾਲੰਕਾਰ. ਭੇਦ ਗ੍ਯਾਨ ਸਹਿਤ ਉਪਮੇਯ ਵਿੱਚ ਉਪਮਾਨ ਦੀ ਅਟਕਲ ਕਰਨੀ "ਉਤਪ੍ਰੇਕ੍ਸ਼ਾ" ਅਲੰਕਾਰ ਹੈ. "ਆਨ ਬਾਤ ਕੋ ਆਨ ਮੇ ਜਹਿਂ ਸੰਭਾਵਨ ਹੋਇ." (ਸ਼ਿਵਰਾਜ ਭੂਸਣ)#ਉਦਾਹਰਣ-#ਕੋਪ ਭਈ ਬਰ ਚੰਡਿ ਮਹਾਂ ਬਹੁ#ਜੁੱਧ ਕਰ੍ਯੋ ਰਨ ਮੇ ਬਲ ਧਾਰੀ,#ਲੈ ਕੇ ਕ੍ਰਿਪਾਨ ਮਹਾਂ ਬਲਵਾਨ#ਪਚਾਰਕੈ ਸੁੰਭ ਕੇ ਊਪਰ ਝਾਰੀ,#ਸਾਰ ਸੋਂ ਸਾਰ ਕੀ ਧਾਰ ਬਜੀ#ਝਨਕਾਰ ਉਠੀ ਤਹਿ ਤੇ ਚਿਨਗਾਰੀ,#ਮਾਨਹੁ ਭਾਦਵ ਮਾਸ ਕੀ ਰੈਨ#ਲਸੈ ਪਟਬੀਜਨ ਕੀ ਚਮਕਾਰੀ. (ਚੰਡੀ ੧)#(ਅ) ਜੇ 'ਗੋਯਾ' 'ਮਾਨੋ' ਆਦਿਕ ਪਦ ਨਾ ਵਰਤੇ ਜਾਣ, ਤਦ "ਗਮ੍ਯੋਤਪ੍ਰੇਕ੍ਸ਼ਾ" ਅਥਵਾ "ਗੁਪਤੋਤਪ੍ਰੇਕਾ" ਸੰਗ੍ਯਾ ਹੁੰਦੀ ਹੈ.#ਉਦਾਹਰਣ-#ਇੱਕ ਵੱਢੇ ਤੇਗੀਂ ਤੜਫਨ#ਮਦ ਪੀਤੇ ਲੋਟਨ ਬਾਵਲੇ. (ਚੰਡੀ ੩)#ਮਾਨੋ ਮਦ ਪੀਤੇ ਬਾਵਲੇ ਲੋਟਨ.


ਦੇਖੋ, ਉਤਪ੍ਰੇਕ੍ਸ਼ਾ.


ਸੰ. उत्पल. ਸੰਗ੍ਯਾ- ਨੀਲਾ ਕਮਲ। ੨. ਕਮਲ. ਕੌਲ ਫੁਲ.