ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦਸਮਗ੍ਰੰਥ ਵਿੱਚ, ਇੱਕ ਗਣਛੰਦ ਦਾ ਨਾਉਂ ਹੈ, ਜਿਸ ਨੂੰ "ਉਤਭੁਜ" "ਅਰਧਭੁਜੰਗ" "ਸੋਮਰਾਜੀ" ਅਤੇ "ਸ਼ੰਖਨਾਰੀ" ਭੀ ਆਖਦੇ ਹਨ. ਇਸਦਾ ਲੱਛਣ ਹੈ- ਚਾਰ ਚਰਣ. ਪ੍ਰਤਿ ਚਰਣ- ਦੋ ਯਗਣ. , .#ਉਦਾਹਰਣ-#ਹਹਾਸੰ ਕਪਾਲੰ। ਸੁਭਾਸੰ ਛਿਤਾਲੰ।#ਪ੍ਰਭਾਸੰ ਜੁਆਲੰ। ਅਨਾਸੰ ਕਰਾਲੰ. (ਕਲਕੀ)#੨. ਸੰ. उद्रिज. - ਉਦਭਿੱਜ. ਸੰਗ੍ਯਾ- ਜ਼ਮੀਨ ਨੂੰ ਪਾੜਕੇ ਜਿਸ ਦਾ ਅੰਕੁਰ (ਅੰਗੂਰ) ਨਿਕਲੇ, ਐਸੀ ਵਨਸਪਤਿ. ਬੇਲ ਬੂਟੇ ਖੇਤੀ ਆਦਿਕ. "ਜਲ ਬਿਨ ਉਤਭੁਜ ਕਾਮ ਨਹੀਂ." (ਆਸਾ ਮਃ ੧) "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਈ) ੩. ਸੰ. उद- भुज- ਉਦ- ਭੁਜ. ਜਿਸਨੇ ਬਾਂਹ ਫੈਲਾਈ ਹੈ. ਦਸ੍ਤਗੀਰ. ਬਾਂਹ ਫੜਨ ਵਾਲਾ. "ਉਤਭੁਜ ਚਲਤੁ ਆਪ ਕਰਿ ਚੀਨੈ ਆਪੇ ਤਤੁ ਪਛਾਨੈ." (ਰਾਮ ਮਃ ੧) "ਉਤਭੁਜ ਸਰੂਪ ਅਬਿਗਤ ਅਭੰਗ." (ਗ੍ਯਾਨ)


ਸੰ. उत्त्​म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ.


ਸੰਗ੍ਯਾ- ਸ੍ਰੇਸ੍ਠਤਾ. ਖੂਬੀ. ਭਲਾਈ. ਨੇਕੀ.


ਸੰ. उत्त्​मा. ਸੰਗ੍ਯਾ- ਕਾਵ੍ਯ ਅਨੁਸਾਰ ਓਹ ਨਾਇਕਾ, ਜੋ ਪਤੀ ਦੇ ਐਬ ਵੇਖ ਅਤੇ ਸੁਣ ਕੇ ਮਨ ਵਿੱਚ ਕ੍ਰੋਧ ਨਾ ਕਰੇ। ੨. ਉਹ ਦੂਤੀ, ਜੋ ਮਿੱਠੇ ਬਚਨਾਂ ਨਾਲ ਨਾਇਕ ਅਤੇ ਨਾਇਕਾ ਦਾ ਕ੍ਰੋਧ ਦੂਰ ਕਰਕੇ ਆਪੋ ਵਿੱਚੀ ਪ੍ਰੇਮ ਕਰਾਵੇ। ੩. ਵਿ- ਉੱਤਮ ਇਸਤ੍ਰੀ.


ਦੇਖੋ, ਉੱਤਮ. "ਉਤਮ ਸੰਤ ਭਲੇ ਸੰਜੋਗੀ." (ਧਨਾ ਮਃ ੫) "ਉਤਮੁ ਏਹੁ ਬੀਚਾਰ ਹੈ." (ਵਾਰ ਆਸਾ)


ਦੇਖੋ, ਉਤਰਣਾ ਅਤੇ ਉੱਤਰ.


ਸੰ. उत्त्​र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ.


ਉਤਰੇਗਾ. ਪਾਰ ਹੋਊ, ਹੋਵੇਗਾ. "ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ." (ਮਾਰੂ ਕਬੀਰ)