ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उत्त्​रण. ਕ੍ਰਿ- ਉਤਰਜਾਣਾ. ਦੂਜੇ ਪਾਸੇ ਪਹੁੰਚਣਾ. ਪਾਰ ਹੋਣਾ। ੨. ਉੱਪਰੋਂ ਹੇਠ ਆਉਣਾ. ਅਵਤਰਣ। ੩. ਜਨਮ ਲੈਣਾ. ਦੂਜਾ ਸ਼ਰੀਰ ਧਾਰਨ ਕਰਨਾ. "ਘਰਿ ਗੁਰੁ ਰਾਮਦਾਸ ਭਗਤ ਉਤਰਿ ਆਯਉ." (ਸਵੈਯੇ ਮਃ ੫. ਕੇ) ੪. ਦੂਰ ਹੋਣਾ. ਮਿਟਣਾ. "ਉਤਰਗਇਓ ਮੇਰੇ ਮਨ ਕਾ ਸੰਸਾ." (ਸਾਰ ਮਃ ੫) "ਲਗਾ ਰੰਗ ਅਪਾਰ ਕੋ ਨ ਉਤਾਰਈ." (ਸਵਾ ਮਃ ੫)


ਸੰਗ੍ਯਾ- ਅੰਤਿਮ ਵਿਚਾਰ. ਕਰਮਕਾਂਡ ਤੋਂ ਅਗਲੀ ਮੰਜ਼ਲ. ਆਤਮਵਿਦ੍ਯਾ. ਵੇਦਾਂਤ.


ਸੰ. उत्त्​रा. ਸੰਗ੍ਯਾ- ਰਾਜਾ ਵਿਰਾਟ ਦੀ ਪੁਤ੍ਰੀ, ਜੋ ਅਰਜੁਨ ਦੇ ਪੁਤ੍ਰ ਅਭਿਮਨ੍ਯੁ ਦੀ ਇਸਤ੍ਰੀ ਅਤੇ ਪਰੀਕ੍ਸ਼ਿਤ ਦੀ ਮਾਤਾ ਸੀ। ੨. ਉੱਤਰ ਦਿਸ਼ਾ. "ਉੱਤਰਾ ਓਰ ਸਿਧਾਈ." (ਚਰਿਤ੍ਰ ੨੫੯)


ਸੰਗ੍ਯਾ- ਉਤਰਨ ਦਾ ਭਾਵ। ੨. ਢਲਵਾਣ.