ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उत्त्​राखण्ड. ਸੰਗ੍ਯਾ- ਭਾਰਤ ਦੇ ਉੱਤਰ ਵੱਲ ਦਾ ਪਾਸਾ. ਹਿਮਾਲਯ ਪਾਸ ਦਾ ਉਤੱਰੀਯ ਭਾਗ.


ਸੰ. उत्त्​राधिकारिन. ਕਿਸੇ ਦੇ ਕਬਜੇ ਦੇ ਪਿੱਛੋਂ ਕਾਬਿਜ ਹੋਣ ਵਾਲਾ. ਵਾਰਿਸ.


ਸੰ. उत्त्​रायण. ਸੰਗ੍ਯਾ- ਦਸ ਪੋਹ ਤੋਂ ਨੌਂ ਹਾੜ੍ਹ ਤੀਕ ਦਾ ਸਮਾਂ, ਜਿਸ ਵਿੱਚ ਸੂਰਜ ਉੱਤਰ ਵੱਲ ਜਾਂਦਾ ਹੈ. ਦੇਖੋ, ਅਯਨ.


ਸੰ. उत्त्​रार्द्घ. ਸੰਗ੍ਯਾ- ਪਿਛਲਾ ਅੱਧਾ ਹਿੱਸਾ। ੨. ਕਿਸੇ ਗ੍ਰੰਥ ਦੇ ਅੰਤ ਦਾ ਅੱਧਾ ਭਾਗ.


ਉੱਤਰ ਦਿਸ਼ਾ ਮੇ. "ਉਤਰਿ ਦਖਣਿ ਪੁਬਿ ਦੇਸ ਪਸ੍ਚਮਿ ਜਸੁ ਭਾਖਹ." (ਸਵੈਯੇ ਮਃ ੩) ਉਤਰਕੇ. "ਤੇਊ ਉਤਰਿ ਪਾਰ ਪਰੇ." (ਧਨਾ ਕਬੀਰ)


ਉਤਰਸੀ. ਉਤਰੇਗੀ. ਲੱਥੂ. "ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ ਉਤਰੀ ਚਿੰਤ." (ਵਾਰ ਗੂਜ ੨. ਮਃ ੫) ੨. ਉਤਰ ਗਈ. ਲੱਥੀ। ੩. ਉਤਰ ਜਾਵੀ.


ਵਿ- ਉਤਾਰਨ ਵਾਲਾ. ਪਾਰ ਕਰਤਾ. "ਭੈਸਾਗਰ ਸੰਤ ਪਾਰਉਤਰੀਆ." (ਗਉ ਮਃ ੫)#੨. ਉਤਰਨ ਵਾਲਾ.


ਦੇਖੋ, ਉੱਤਰ. "ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ?" (ਸਿਧ ਗੋਸਟਿ)


ਕ੍ਰਿ- ਉਤਾਵਲਾ ਹੋਣਾ. ਜਲਦੀ ਕਰਨਾ।#੨. ਵਿ- ਉਤਾਵਲਾ ਹੋਇਆ.