ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਧਿਕ. ਵੱਧ. "ਘਟੈ ਨ ਵਧੈ ਉਤਾਹਿ." (ਓਅੰਕਾਰ) ੨. ਉੱਪਰ। ੩. ਕ੍ਰਿ. ਵਿ- ਉਤਾਹਾਂ. ਉੱਪਰ ਵੱਲ. ਸਿੰਧੀ- ਉਤਾਹੋਂ.


ਦੇਖੋ, ਓਤਾਕ ਅਤੇ ਅਉਤਾਕ.


ਦੇਖੋ, ਉੱਤਾਨਪਾਦ.


ਸੰ. उत्त्​नपाद. ਸੰਗ੍ਯਾ- ਮਨੁ ਅਤੇ ਸ਼ਤਰੂਪਾ ਦਾ ਪੁਤ੍ਰ, ਜਿਸ ਦੀ ਇਸਤ੍ਰੀ ਸੁਨੀਤਿ ਵਿੱਚੋਂ ਚਾਰ ਪੁਤ੍ਰ- ਧ੍ਰੁਵ, ਕੀਰ੍‌ਤਿਮਾਨ, ਆਯੁਸਮਾਨ, ਅਤੇ ਵਸੁ ਹੋਏ, ਸੁਰੁਚਿ ਇਸ ਦੀ ਦੂਜੀ ਇਸਤ੍ਰੀ ਸੀ, ਜਿਸ ਦੇ ਉਦਰ ਤੋਂ ਉੱਤਮ ਜਨਮਿਆ. ਦੇਖੋ, ਧ੍ਰੁਵ ੮.


ਸੰਗ੍ਯਾ- ਨਕਲ. ਕਾਪੀ. "ਉਤਾਰ ਖਾਸੇ ਦਸ੍ਤਖਤ ਕਾ." (ਅਕਾਲ) ਖ਼ਾਸ ਦਸ੍ਤਖ਼ਤ ਦੀ ਨਕਲ। ੨. ਪੁਰਾਣਾ ਵਸਤ੍ਰ, ਜੋ ਅੰਗ ਤੋਂ ਉਤਾਰ ਦਿੱਤਾ ਗਿਆ ਹੈ. "ਅਮੀਰ ਦਾ ਉਤਾਰ ਗਰੀਬ ਦਾ ਸਿੰਗਾਰ." (ਲੋਕੋ) ੩. ਸੰ. अवतार- ਅਵਤਾਰ. ਜਨਮ. ਸ਼ਰੀਰ ਧਾਰਨਾ। ੪. ਦੇਵਤਾ ਦਾ ਕਿਸੇ ਦੂਜੇ ਸ਼ਰੀਰ ਵਿੱਚ ਪ੍ਰਗਟ ਹੋਣਾ। ੫. ਦੇਖੋ, ਉਤਾਰਣਾ.


ਯੌ. ਸੰਗ੍ਯਾ- ਤਰਕ ਵਿਤਰਕ. ਖੰਡਨ ਮੰਡਨ। ੨. ਲਾਭ ਹਾਨਿ ਦੀ ਬਾਤ. "ਏਵ ਉਤਾਰ ਚੜਾਉ ਸੁਨਾਏ। ਜਹਾਂਗੀਰ ਕੋ ਮਨ ਭਰਮਾਏ." (ਗੁਪ੍ਰਸੂ)


ਕ੍ਰਿ- ਉੱਪਰੋਂ ਹੇਠ ਲਿਆਉਣਾ। ੨. ਪਾਰ ਕਰਣਾ. ਦੇਖੋ, ਉਤਰਣ.


ਕ੍ਰਿ- ਮਨੋ ਭੁਲਾਉਣਾ. ਦੇਖੋ, ਰਾਖੁ ਉਤਾਰਿ। ੨. ਕਦਰ ਨਾ ਕਰਨੀ. ਅਪਮਾਨ ਕਰਨਾ। ੩. ਹੇਠ ਲਾਹ ਦੇਣਾ.


ਦੇਖੋ, ਉਤਾਰਣਾ। ੨. ਸੰਗ੍ਯਾ- ਨਕਲ. ਕਾਪੀ. "ਉਸ ਨੇ ਗੁਰਬਾਣੀ ਦਾ ਸ਼ੁੱਧ ਉਤਾਰਾ ਕੀਤਾ ਹੈ." (ਲੋਕੋ) ੩. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਕ੍ਰਿਯਾ, ਜਿਸ ਦ੍ਵਾਰਾ ਆਫਤ ਦਾ ਉਤਰਨਾ ਮੰਨਿਆ ਜਾਂਦਾ ਹੈ. ਕਿਸੇ ਰੋਗੀ ਦੇ ਸਿਰ ਤੋਂ ਵਾਰਕੇ ਅੰਨ ਵਸਤ੍ਰ ਪਸ਼ੂ ਪੰਛੀ ਆਦਿਕ ਦਾਨ ਕਰਨ ਦੀ ਰਸਮ। ੪. ਧਾਵਾ. ਹਮਲਾ. "ਤਹਾਂ ਆਪ ਕੀਨੋ ਹੁਸੈਨੀ ਉਤਾਰੰ." (ਵਿਚਿਤ੍ਰ) ੫. ਡੇਰਾ. ਵਿਸ਼ਰਾਮ ਦਾ ਅਸਥਾਨ। ੬. ਨਿਸਤਾਰਾ. ਪਾਰ ਉਤਰਨ ਦੀ ਕ੍ਰਿਯਾ "ਪਾਰ ਉਤਾਰਾ ਹੋਇ." (ਧਨਾ ਮਃ ੧)


ਸ਼ੰਗਯਾ- ਸ਼ੀਘ੍ਰਤਾ. "ਕਾਲੂ ਨੇ ਉਤਾਲ ਲੀਨ ਅੰਕ ਹਿਤ ਨਾਲ." (ਸੋਰ ਅਃ ਮਃ ੩)