ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਸ ਨੇ ਪਾਰ ਕੀਤਾ, ਕੀਤੇ. "ਭਉਜਲੁ ਪਾਰਿ ਉਤਾਰਿਅਨ." (ਨਾਪ੍ਰ) ੨. ਸੰ. उताल. ਵਿ- ਚੰਗਾ. ਅੱਛਾ। ੩. ਤੇਜ਼ ਤੁੰਦ। ੪. ਬਹੁਤ. ਅਧਿਕ। ੫. ਭਿਆਨਕ. ਡਰਾਉਣਾ.


ਸੰਗ੍ਯਾ- ਸ਼ੀਘ੍ਰਤਾ. ਕਾਹਲੀ। ੨. ਚਾਲਾਕੀ. ਫੁਰਤੀ.


ਵਿ- ਕਾਹਲਾ. ਛੇਤੀ ਕਰਨ ਵਾਲਾ। ੨. ਫੁਰਤੀਲਾ. ਚਾਲਾਕ। ੩. ਵ੍ਯਾਕੁਲ. ਘਬਰਾਇਆ ਹੋਇਆ। ੪. ਕ੍ਰਿ. ਵਿ- ਛੇਤੀ ਤੁਰੰਤ. "ਸਚ ਟਿਕੈ ਘਰਿ ਆਇ ਸਬਦਿ ਉਤਾਵਲਾ." (ਆਸਾ ਅਃ ਮਃ ੧)


ਸੰਗਯਾ- ਕਾਹਲੀ. ਸ਼ੀਘ੍ਰਤਾ। ੨. ਵਿ- ਕਣ ਭੰਗੁਰ. ਪਲ ਵਿੱਚ ਬਿਨਸਨਹਾਰ. "ਜੈਸੇ ਭਾਦਉ ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ." (ਬਸੰ ਰਵਿਦਾਸ)


ਕ੍ਰਿ- ਹਿਸਾਬ ਕਿਤਾਬ ਦੀ ਪੜਤਾਲ ਕਰਨੀ। ੨. ਅਗਲਾ ਹਾਲ ਪੜ੍ਹਨਾ। ੩. ਵ੍ਰਿੱਤਾਂਤ ਮਾਲੂਮ ਕਰਨਾ। ੪. ਆਉਣ ਵਾਲੇ ਸਮੇਂ ਦਾ ਵਿਚਾਰ ਕਰਨਾ.


ਕ੍ਰਿ. ਵਿ- ਉਸ ਪਾਸੇ. ਓਧਰ. "ਉਤ ਤੇ ਉਤਿ ਪੇਖੈ." (ਧਨਾ ਮਃ ੫)


ਸੰ. उत्ति्ष्ठ. ਉੱਤਿਸ੍ਠ. ਖੜਾ ਹੋ।#੨. ਉੱਥਾਯ. ਉਠ ਕਰ. "ਉੱਤਿਸ੍ਟ ਦੇਵਿ ਪੂਜੰਤ ਜਾਇ." (ਪਾਰਸਾਵ)


ਸੰ. उत्ती्र्ण. ਵਿ- ਪਾਰ ਹੋਇਆ. ਲੰਘਿਆ।#੨. ਤਰ ਕੇ ਪਾਰ ਪਿਆ। ੩. ਪਾਸ (Pass) ਹੋਇਆ।#੩. ਮੁਕਤ ਹੋਇਆ.


ਸਰਵ. ਉਸ. "ਉਤੁ ਭੂਖੈ ਖਾਇ ਚਲੀਅਹਿ ਦੂਖ." (ਸੋਦਰੁ) ਉਸ ਭੁੱਖ ਤੋਂ.