ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਉੱਤਰਾਯਣ.


ਕ੍ਰਿ- ਸਥਗਿਤ ਹੋਣਾ. ਥੱਕਣਾ।#੨. ਉੱਥਿਤ- ਕਰਨ. ਖੜੇ ਕਰਨਾ. ਉਠਾਉਣਾ।#੩. ਟਪਾਉਣਾ. ਕੁਦਾਉਣਾ. "ਰਣਹਿ ਤੁਰੰਗ ਉਥੱਕ#ਹੈਂ" (ਪਾਰਸਾਵ) "ਬਾਜਿ ਉਥੱਕੀਅੰ." (ਸੂਰਜਾਵ)#੪. ਢਕਨਾ. ਆਛਾਦਨ ਕਰਨਾ.


ਦੇਖੋ, ਉਥਿਤ.


ਦੇਖੋ, ਉਥਾਪਨ


ਦੇਖੋ, ਉਤਾਪਨ ਅਤੇ ਬਿਥਪ.


ਕ੍ਰਿ- ਪਰਤਣਾ. ਉਲਟਾਉਣਾ। ੨. ਹੇਠ ਉੱਪਰ ਕਰਨਾ. "ਅਗ੍ਰ ਜੁ ਆਵਤ ਤਾਂ ਉਥਲਾਵਤ." (ਗਪ੍ਰਸੁ)


ਸੰਗ੍ਯਾ- ਹੇਠ ਉੱਪਰ ਕਰਨ ਦੀ ਕ੍ਰਿਯਾ. "ਉਥਲ ਪਥਲ ਕਰਦੀਨ." (ਗੁਪ੍ਰਸੂ)


ਸੰ. उत्थान. ਸੰਗ੍ਯਾ- ਖੜੇ ਹੋਣ ਦੀ ਕ੍ਰਿਯਾ। ੨. ਉੱਦਮ। ੩. ਆਰੰਭ। ੪. ਉੱਨਤੀ. ਤਰੱਕੀ। ੫. ਦੇਖੋ, ਉਠਾਨ.


ਸੰ. उत्थानिका- ਉੱਥਾਨਿਕਾ. ਸੰਗ੍ਯਾ- ਕਿਸੇ ਪ੍ਰਸੰਗ ਨੂੰ ਉੱਥਾਨ (ਉਠਾਉਣ) ਤੋਂ ਪਹਿਲਾਂ ਕਥਨ ਕੀਤੀ ਵ੍ਯਾਖ੍ਯਾ. ਭੂਮਿਕਾ. ਦੀਬਾਚਾ. ਤਮਹੀਦ। ੨. ਕਿਸੇ ਗ੍ਯਾਨੀ ਦੀ ਗੁਰੂ ਸਾਹਿਬ ਦੇ ਨਾਉਂ ਤੋਂ ਰਚੀ ਇੱਕ ਪੋਥੀ, ਜਿਸ ਵਿੱਚ ਅਨੇਕ ਗੁਰੁਸ਼ਬਦਾਂ ਦੇ ਬਣਾਉਣ ਦਾ ਕਾਰਣ ਦੱਸਿਆ ਹੈ ਕਿ ਇਹ ਰਚਨਾ ਇਸ ਪਰਥਾਇ ਹੋਈ ਹੈ.