ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਦਹਿਲਣਾ. ਡਰਨਾ. "ਔਂਚਕ ਉਦਕੇ ਸਾਰੇ." (ਗੁਪ੍ਰਸੂ) ੨. ਕੁੱਦਣਾ. ਉਛਲਨਾ। ੩. ਕੰਬਣਾ. ਥਿੜਕਣਾ.


ਵਿ- ਉਦਕ (ਜਲ) ਦਾ ਭੋਜਨ ਕਰਨ ਵਾਲਾ. ਜਲਾਹਾਰੀ। ੨. ਸੰਗ੍ਯਾ- ਬੜਵਾ ਅਗਨੀ।#੩. ਬਿਜਲੀ. ਅਬਿੰਧਨਾਗਨਿ.¹#"ਤਬ ਕਮਲੇਸ ਹਰਖ ਹ੍ਵੈ ਦ੍ਯਾਲਾ,#ਕਹ੍ਯੋ, ਸੁਨਹੁ ਸਭ ਭੂਸੁਰ ਸਾਲਾ!#ਯਸ੍ਯ ਉਚਾਰ ਉਦਕਭੁਕ, ਵਾਰੀ-#ਤੀਰਥ ਰਾਜ ਦੇਤ ਫਲ ਚਾਰੀ."#(ਗੁਪ੍ਰਸੂ ਰਾਸਿ ੭. ਅਃ ੪, ਛੰਦ ੩੬)#ਦਯਾਲੁ ਬ੍ਰਹਮਾ ਨੇ ਪ੍ਰਸੰਨ ਹੋਕੇ ਆਖਿਆ, ਹੇ ਰਿਖੀ ਲੋਗੋ ਸੁਨੋ! ਜਿਸ ਮੰਤ੍ਰ ਦੇ ਉੱਚਾਰਣ ਤੋਂ ਅਤੇ ਜਲ ਦਾ ਆਚਮਨ ਕਰਨ ਤੋਂ ਵਾਰਿ (ਜਲ) ਦੇ ਜਿਤਨੇ ਤੀਰਥ ਹਨ, ਉਨ੍ਹਾਂ ਦਾ ਰਾਜਾ ਅੰਮ੍ਰਿਤਸਰ, ਚਾਰ ਫਲ ਦਾਨ ਕਰਦਾ ਹੈ. ਮੰਤ੍ਰ ਇਹ ਲਿਖਿਆ ਹੈ:-#"ਓਅੰ ਅਮ੍ਰਿਤੋ- ਦਭਵਾਯ, ਅਮ੍ਰਿਤਰੂਪਾਯ, ਤੀਰਥਰਾਜਾਯ, ਨਮੋਨਮਃ"


ਸੰ. उर्त्कष- ਉਤਕਰ੍ਸ. ਸੰਗ੍ਯਾ- ਅਧਿਕਤਾ. ਵ੍ਰਿੱਧਿ. ਵਿਸ੍ਤਾਰ. ਫੈਲਾਉ. "ਜਬ ਉਦਕਰਖ ਕਰਾ ਕਰਤਾਰਾ." (ਚੌਪਈ) ਦੇਖੋ, ਉਤਰਕਖ.


ਉਦਕ (ਜਲ) ਕਰਕੇ. ਜਲਸੇ. ਜਲ ਨੇ. ਦੇਖੋ, ਉਦਕ.


ਜਲ. ਦੇਖੋ, ਉਦਕ. "ਰਾਮ ਉਦਕੁ ਜਿਹ ਜਨ ਪੀਆ." (ਮਾਰੂ ਕਬੀਰ)


ਸੰ. उद्रातृ. ਸੰਗ੍ਯਾ- ਜੱਗ ਵਿੱਚ ਸਾਮ ਵੇਦ ਦੇ ਮੰਤ੍ਰ ਗਾਉਣ ਵਾਲਾ ਬ੍ਰਾਹਮਣ.


ਸੰ. उदधि. ਸੰਗ੍ਯਾ- ਉਦ (ਪਾਣੀ) ਧਾਰਨ ਵਾਲਾ ਘੜਾ। ੨. ਸਮੁੰਦਰ "ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ." (ਸਵੈਯੇ ਮਃ ੪. ਕੇ) ੩. ਬੱਦਲ.


ਸੰ. उदधिसुत. ਸੰਗ੍ਯਾ- ਸਮੁੰਦਰ ਦਾ ਪੁਤ੍ਰ ਚੰਦ੍ਰਮਾ। ੨. ਮੋਤੀ। ੩. ਅਮ੍ਰਿਤ। ੪. ਧਨ੍ਵੰਤਰਿ ਆਦਿਕ। ੫. ਅਨੇਕ ਰਤਨ ਅਥਵਾ ਹੋਰ ਪਦਾਰਥ, ਜੋ ਸਮੁੰਦਰ ਤੋਂ ਪੈਦਾ ਹੋਣ.


ਸੰ. उदपान. ਸੰਗ੍ਯਾ- ਜਿਸ ਥਾਂ ਤੋਂ ਪਾਣੀ ਪੀਤਾ ਜਾਵੇ. ਖੂਹ. "ਘਟ ਸੀਸ ਧਰਾ ਜਲ ਲੇਵਨ ਕੋ ਉਦਪਾਨ ਜਹਾਂ." (ਨਾਪ੍ਰ) ੨. ਬਾਉਲੀ. ਵਾਪੀ। ੩. ਕਮੰਡਲੁ.


ਸੰ. उद्घिग्न. ਵਿ- ਘਬਰਾਇਆ ਹੋਇਆ. ਵ੍ਯਾਕੁਲ. ਉਦਵੇਗ (ਘਬਰਾਹਟ) ਸਹਿਤ. "ਬੈਠੀ ਸਾਰੇ ਦਿਨ ਉਦਬਿਗਨ ਭਈ ਹੈ ਮਨ." (ਗੁਪ੍ਰਸੂ)