ਦੇਖੋ, ਜਲ ਬਿਲਾਵ.
ਦੇਖੋ, ਉਦਵੇਗ.
ਸੰ. उद्भट. ਵਿ- ਪ੍ਰਬਲ. ਜ਼ੋਰਾਵਰ। ੨. ਪ੍ਰਸਿੱਧ. ਮਸ਼ਹੂਰ। ੩. ਸ੍ਰੇਸ੍ਠ. ਉੱਤਮ। ੪. ਸੰਗ੍ਯਾ- ਕੱਛੂ। ੫. ਸੂਰਜ.
ਸੰ. उद्भव. ਸੰਗ੍ਯਾ- ਉਤਪੱਤਿ. ਜਨਮ। ੨. ਵ੍ਰਿੱਧਿ. ਤਰੱਕੀ। ੩. ਸ੍ਰਿਸ੍ਟਿ. ਸੰਸਾਰ ਦੀ ਰਚਨਾ.
ਦੇਖੋ, ਉਤਭੁਜ.
उद्रिद्बिद्या. ਸੰਗ੍ਯਾ- ਵਨਸਪਤਿ ਦੀ ਵਿਦ੍ਯਾ. ਉਦਭਿੱਜ ਦਾ ਇਲਮ. Botany.
ਸੰ. उद्भूत. ਵਿ- ਉਤਪੰਨ ਹੋਇਆ. ਜਨਮਿਆ। ੨. ਪ੍ਰਗਟਿਆ.
ਦੇਖੋ, ਉੱਦਮ. "ਉਦਮ ਕਰੇਦਿਆ ਜੀਉ ਤੂੰ" (ਵਾਰ ਗੂਜ ੨. ਮਃ ੫)
ਸੰ. ਉਦ੍ਯਮ. ਸੰਗ੍ਯਾ- ਜਤਨ. ਕੋਸ਼ਿਸ਼. ਮਿਹਨਤ. ਪੁਰਖਾਰਥ (ਪੁਰੁਸਾਰਥ)
nan
ਸੰ. उन्माद- ਉਨਮਾਦ. ਸੰਗ੍ਯਾ- ਮਸਤੀ. ਖ਼ੁਮਾਰੀ. "ਮਾਇਆ ਮਦ ਚਾਖਿ ਭਏ ਉਦਮਾਤੇ." (ਮਾਰੂ ਮਃ ੫) ਮਾਇਆ ਦੇ ਨਸ਼ੇ ਵਿੱਚ ਉਨਮੱਤ (ਗਲਤਾਨ) ਹੋ ਗਏ।#੨. ਦਿਮਾਗ ਦਾ ਇੱਕ ਰੋਗ [مالیِخوَلیا] ਮਾਲੀਖ਼ੌਲੀਆ. Melancholia ਪਾਗਲਪਣਾ. ਸੁਦਾ. ਇਹ ਰੋਗ ਗਰਮ ਖ਼ੁਸ਼ਕ ਚੀਜ਼ਾਂ ਖਾਣ, ਬਹੁਤ ਸ਼ਰਾਬ ਪੀਣ ਅਤੇ ਹੋਰ ਨਸ਼ੇ ਵਾਲੀਆਂ ਚੀਜ਼ਾਂ ਦੇ ਵਰਤਣ, ਬਹੁਤ ਮੈਥੁਨ, ਬਹੁਤ ਜਾਗਣ, ਚਿੰਤਾ, ਕ੍ਰੋਧ, ਸ਼ੋਕਾਦਿ ਦੇ ਕਰਨ, ਤੋਂ ਹੁੰਦਾ ਹੈ. ਪਰ ਕਦੇ ਕਦੇ ਬਵਾਸੀਰ ਦਾ ਲਹੂ ਬੰਦ ਹੋਣ ਤੋਂ, ਕੱਚਾ ਪਾਰਾ ਖਾਣ ਤੋਂ, ਸਿਰ ਤੇ ਸੱਟ ਲੱਗਣ ਤੋਂ, ਮਾਲੀ ਨੁਕਸਾਨ ਤੋਂ, ਸਭਾ ਵਿੱਚ ਅਪਮਾਨ ਹੋਣ ਤੋਂ, ਗਰਮੀ ਖੁਸ਼ਕੀ ਦੀ ਅਧਿਕਤਾ ਤੋਂ ਭੀ ਹੋ ਜਾਂਦਾ ਹੈ.#ਉਨਮਾਦ ਦਾ ਰੋਗੀ ਬਕਵਾਦ ਕਰਦਾ ਹੈ, ਸ਼ਰਮ ਤਿਆਗ ਦਿੰਦਾ ਹੈ, ਕਦੇ ਹੱਸਦਾ ਤੇ ਕਦੇ ਰੋਂਦਾ ਹੈ, ਕਿਸੇ ਦਾ ਅਦਬ ਨਹੀਂ ਕਰਦਾ, ਲੋਕਾਂ ਤੋਂ ਡਰਦਾ ਅਤੇ ਸੰਕੋਚ ਕਰਦਾ ਹੈ. ਇਹ ਰੋਗ ਬਾਲਕਾਂ ਨੂੰ ਨਹੀਂ ਹੁੰਦਾ. ਇਸਤ੍ਰੀਆਂ ਨੂੰ ਘੱਟ ਹੁੰਦਾ ਹੈ. ਜੇ ਇਸ ਰੋਗ ਦੀ ਤੁਰੰਤ ਖਬਰ ਲਈ ਜਾਵੇ ਅਤੇ ਸਿਆਣੇ ਵੈਦ ਦਾ ਇਲਾਜ ਹੋਵੇ ਤਾਂ ਆਰਾਮ ਛੇਤੀ ਹੁੰਦਾ ਹੈ. ਜੇ ਰੋਗ ਪੁਰਾਣਾ ਹੋ ਜਾਵੇ ਤਾਂ ਔਖਾ ਹਟਦਾ ਹੈ.#ਉਨਮਾਦੀ ਨੂੰ ਬਹੁਤ ਚਿੜਾਉਣਾ ਅਤੇ ਛੇੜਨਾ ਹੱਛਾ ਨਹੀਂ, ਸਗੋਂ ਉਸ ਪਾਸ ਪ੍ਰੇਮ ਦੀਆਂ ਬਾਤਾਂ, ਰਾਗ ਰੰਗ ਅਤੇ ਆਨੰਦ ਕਰਨ ਵਾਲੇ ਖੇਲ ਹੋਣੇ ਉੱਤਮ ਹਨ. ਰੋਗੀ ਨੂੰ ਦੁੱਧ, ਮੱਖਣ, ਮਲਾਈ, ਬਦਾਮਰੌਗਨ, ਹਲਕੇ ਫਲ ਅਤੇ ਹਲਕੀ ਗਿਜਾ ਦੇਣੀ ਚਾਹੀਏ. ਬਦਾਮ, ਇਲਾਇਚੀ, ਮਗਜ ਕੱਦੂ ਅਤੇ ਖੀਰੇ ਦੇ ਘੋਟਕੇ ਮਿਸ਼ਰੀ ਨਾਲ ਮਿਲਾਕੇ ਸਰਦਾਈ ਦੇਣੀ ਹੱਛੀ ਹੈ. ਮੱਥੇ ਤੇ ਚੰਦਨ ਦਾ ਲੇਪ, ਬਦਾਮਰੌਗਨ ਦੀ ਸਿਰ ਤੇ ਮਾਲਿਸ਼ ਕਰਨੀ ਗੁਣਕਾਰੀ ਹੈ. ਸੰਦਲ ਅਨਾਰ ਅਤੇ ਨਿੰਬੂ ਦਾ ਸ਼ਰਬਤ ਸੇਵਨ ਕਰਨਾ ਚੰਗਾ ਹੈ. ਬਚ ਦਾ ਚੂਰਨ ਇੱਕ ਮਾਸ਼ੇ ਤੋਂ ਤਿੰਨ ਮਾਸ਼ੇ ਤੀਕ ਸ਼ਹਿਦ ਵਿੱਚ ਮਿਲਾਕੇ ਰੋਜ ਚਟਾਉਣਾ ਬਹੁਤ ਹੱਛਾ ਹੈ. ਇਸ ਰੋਗ ਵਾਲੇ ਨੂੰ ਕਦੇ ਕਬਜੀ ਨਹੀਂ ਹੋਣ ਦੇਣੀ ਚਾਹੀਏ ਅਤੇ ਜਿਨ੍ਹਾਂ ਕਾਰਣਾਂ ਤੋਂ ਇਹ ਰੋਗ ਪੈਦਾ ਹੁੰਦਾ ਹੈ ਉਨ੍ਹਾਂ ਤੋਂ ਬਹੁਤ ਪਰਹੇਜ ਕਰਨਾ ਚਾਹੀਦਾ ਹੈ। ੩. ਸਿੰਧੀ ਵਿੱਚ ਉਦਮਾਦ ਦਾ ਅਰਥ ਚਿੰਤਾ ਅਤੇ ਫਿਕਰ ਹੈ.