ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उत्ते्जक. ਵਿ- ਤੇਜ਼ ਕਰਨ ਵਾਲਾ. ਉਭਾਰਨ ਵਾਲਾ. ੨. ਸੰਗ੍ਯਾ- ਆਤਸ਼ੀ ਸ਼ੀਸ਼ਾ. ਅੱਗ ਭੜਕਾਉਣ ਵਾਲੀ ਮਣੀ.


ਸੰ. उत्ते्जन. ਸੰਗ੍ਯਾ- ਉਕਸਾਉ. ਪ੍ਰੇਰਨਾ।#੨. ਭੜਕਾਉਣ ਦੀ ਕ੍ਰਿਯਾ.


ਕ੍ਰਿ. ਵਿ- ਓਧਰ. ਉਸ ਪਾਸੇ.


ਦੇਖੋ, ਅਵਤੰਸ। ੨. ਸੰ. ਉੱਤੰਸ. ਭੂਖਣ। ੩. ਮੁਕੁਟਮਣਿ. ਤਾਜ ਦਾ ਰਤਨ.


ਦੇਖੋ, ਉੱਤੰਕ.


ਸੰ. उत्त्ण्क. ਇੱਕ ਰਿਖੀ, ਜੋ ਵੇਦਮੁਨਿ ਦਾ ਚੇਲਾ ਸੀ. ਦੇਖੋ, ਧੁੰਧੁ. "ਆਸ਼੍ਰਮ ਤਹਾਂ ਉਤੰਕ ਮੁਨੀ ਕੋ."#(ਗੁਪ੍ਰਸੂ) ੨. ਗੋਤਮ ਰਿਖੀ ਦਾ ਇੱਕ ਚੇਲਾ.


ਸੰ. उत्त्​​ङ्ग. ਉੱਤੁੰਗ. ਵਿ- ਬਹੁਤ ਉੱਚਾ. "ਉਤੰਗੀ ਪੈਓਹਰੀ." (ਸਵਾ ਮਃ ੧) ਹੇ ਅਤਿ ਉੱਨਤ ਪਯੋਧਰਾਂ ਵਾਲੀ! ਦੇਖੋ, ਪੈਓਹਰੀ.