ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਨਭਗ. ਵਿ- ਬਦਨਸੀਬ. ਅਭਾਗਾ। ੨. ਦੇਖੋ, ਨਾਭ਼ਾਗ.


ਸੰ. ਧਾ- ਨਮਸਕਾਰ ਕਰਨਾ, ਝੁਕਣਾ (ਨਿਉਣਾ). ੨. ਸੰਗ੍ਯਾ- नमस. ਨਮਸਕਾਰ. ਪ੍ਰਣਾਮ. "ਨਮ ਸਤਗੁਰੁ ਦੇਵਾ." (ਭਾਗੁ) ੩. ਫ਼ਾ. [نم] ਵਿ- ਗਿੱਲਾ. ਤਰ। ੪. ਸੰਗ੍ਯਾ- ਤਰਾਵਤ. ਤਰੀ.


ਸੰ. नमस्. ਵ੍ਯ- ਝੁਕਣਾ। ੨. ਸ਼ਬਦ ਕਰਨਾ.


ਸੰ. ਨਮਸ੍‌ਕਾਰ੍‍ਯ. ਵਿ- ਨਮਸਕਾਰ ਯੋਗ੍ਯ. "ਗੁਰਦੇਵ ਨਾਨਕ ਹਰਿ ਨਮਸਕਰਾ." (ਬਾਵਨ)


ਸੰ. ਸੰਗ੍ਯਾ- ਨਮਸ੍‌ਕਾਰ. ਪ੍ਰਣਾਮ ਬੰਦਨਾ. "ਨਮਸਕਾਰ ਡੰਡਉਤ ਬੰਦਨਾ." (ਬਿਲਾ ਮਃ ੫)


ਸੰਗ੍ਯਾ- ਬੰਦੂਕ. (ਸਨਾਮਾ) "ਨਮਸਕਾਰਨੀ ਤੇ ਛੁਟ ਗੁਲਕਾ." (ਗੁਪ੍ਰਸੂ)


system, order; title of rulers of former Hyderabad state


district; administration