ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਲੇਪਨ. ਚੰਦਨ ਆਦਿ ਦਾ ਪੋਚਾ ਦੇਣਾ। ੨. ਦੇਵਤਾ ਗ੍ਰੰਥ ਆਦਿ ਨੂੰ ਚੰਦਨ ਦਾ ਤਿਲਕ ਕਰਨਾ.


ਦੇਖੋ, ਚਚਰੀਆ। ੨. ਸੰ. ਚਰ੍‍ਚਰੀ. ਸੰਗ੍ਯਾ- ਫਾਗ ਦਾ ਗੀਤ. ਹੋਲੀ ਦਾ ਗਾਇਨ। ੩. ਡਫ। ੪. ਨ੍ਰਿਤ੍ਯ ਅਤੇ ਗਾਇਨ ਦੀ ਧੂੰਮ. "ਕਰਤ ਕਰਤ ਚਰਚ ਚਰਚ ਚਰਚਰੀ." (ਕਾਨ ਮਃ ੫) ਪੂਜਕ ਲੋਕ ਚਰਚਨ ਅਤੇ ਨ੍ਰਿਤ੍ਯ ਕਰਦੇ ਹਨ। ੫. ਗਿੱਧਾ। ੬. ਇੱਕ ਛੰਦ. ਦੇਖੋ, ਚਾਚਰੀ। ੭. ਯੋਗ ਦੀ ਇੱਕ ਮੁਦ੍ਰਾ.


ਸੰ. ਚਰ੍‍ਚਾ. ਸੰਗ੍ਯਾ- ਵਰਣਨ. ਬਯਾਨ (ਬਿਨਾ). ਕਥਨ। ੨. ਪ੍ਰਸ਼ਨ ਉੱਤਰ. ਵਿਦ੍ਵਾਨਾਂ ਨੇ ਚਰਚਾ ਦੇ ਚਾਰ ਭੇਦ ਥਾਪੇ ਹਨ-#(ੳ) ਵਾਦ, ਪ੍ਰੇਮਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ.#(ਅ) ਹਿਤ, ਬਿਨਾ ਈਰਖਾ ਤੋਂ ਖੰਡਨ ਮੰਡਨ ਕਰਨਾ.#(ੲ) ਜਲਪ, ਆਪਣੇ ਮਤ ਦੀ ਪੁਸ੍ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ.#(ਸ) ਵਿਤੰਡਾ, ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ। ੩. ਪੂਜਾ. ਚੰਦਨ ਆਦਿਕ ਪਦਾਰਥਾਂ ਦਾ ਲੇਪਨ। ੪. ਸ਼ੁਹਰਤ. ਅਫ਼ਵਾਹ.


ਸੰਗ੍ਯਾ- ਕਰਤਾਰ ਦੇ ਗੁਣਾਂ ਦੀ ਚਰ੍‍ਚਾ ਰੂਪ, ਚਰ੍‍ਚਾ (ਪੂਜਾ).


ਸੰ. चर्चही ਚਰ੍‍ਚਾਰ੍‍ਹ. ਵਿ- ਪੂਜਨ ਯੋਗ੍ਯ। ੨. ਜਿਕਰ ਕਰਨੇ ਲਾਇਕ਼. "ਚਰਚਾਰ ਚਰਾਚਰਯੰ ਹੁਹਰੰ." (ਵਿਨਾ)


sound of crying especially by small children; noise


same as preceding, especially to challenge someone


cry, scream, shriek, howl, shout