ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਘਰੇਲੂ ਏਜੰਡੇ ਲਈ ਇੱਕ ਮਹੱਤਵਪੂਰਨ ਟੈਕਸ ਅਤੇ ਖਰਚ ਬਿੱਲ ਪਾਸ ਕਰ ਦਿੱਤਾ ਹੈ।
ਕੈਪੀਟਲ ਹਿੱਲ 'ਤੇ ਇੱਕ ਸੈਸ਼ਨ ਤੋਂ ਬਾਅਦ, ਪ੍ਰਤੀਨਿਧੀ ਸਭਾ ਨੇ ਵੀਰਵਾਰ ਦੁਪਹਿਰ ਨੂੰ 218 ਤੋਂ 214 ਵੋਟਾਂ ਨਾਲ ਬਿੱਲ ਨੂੰ ਪਾਸ ਕਰ ਦਿੱਤਾ। ਮੰਗਲਵਾਰ ਨੂੰ ਸੈਨੇਟ ਵਿੱਚ ਇਸਨੂੰ ਇੱਕ ਵੋਟ ਨਾਲ ਮਨਜ਼ੂਰੀ ਦੇ ਦਿੱਤੀ ਗਈ ਸੀ।
ਟਰੰਪ ਨੇ ਰਿਪਬਲਿਕਨ-ਨਿਯੰਤਰਿਤ ਕਾਂਗਰਸ ਨੂੰ ਕਾਨੂੰਨ ਤੇ ਦਸਤਖਤ ਕਰਨ ਲਈ ਬਿੱਲ ਦਾ ਅੰਤਿਮ ਵਰਜਨ ਭੇਜਣ ਲਈ 4 ਜੁਲਾਈ ਦੀ ਸਮਾਂ ਸੀਮਾ ਦਿੱਤੀ ਸੀ।
ਕਾਂਗਰਸ ਦੇ ਬਜਟ ਦਫਤਰ ਦਾ ਅਨੁਮਾਨ ਹੈ ਕਿ ਇਹ ਬਿੱਲ ਅਗਲੇ 10 ਸਾਲਾਂ ਵਿੱਚ ਸੰਘੀ ਘਾਟੇ ਵਿੱਚ $3.3 ਟ੍ਰਿਲੀਅਨ (£2.4 ਟ੍ਰਿਲੀਅਨ) ਜੋੜ ਸਕਦਾ ਹੈ ਅਤੇ ਲੱਖਾਂ ਲੋਕਾਂ ਨੂੰ ਸਿਹਤ ਕਵਰੇਜ ਸਹੂਲਤ ਤੋਂ ਬਿਨਾਂ ਛੱਡ ਸਕਦਾ ਹੈ, ਇਹ ਇੱਕ ਭਵਿੱਖਬਾਣੀ ਹੈ ਜਿਸਤੇ ਵ੍ਹਾਈਟ ਹਾਊਸ ਵਿੱਚ ਵਿਵਾਦ ਹੋਇਆ ਹੈ।
ਵੀਰਵਾਰ ਸ਼ਾਮ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ ਬਿੱਲ "ਦੇਸ਼ ਨੂੰ ਇੱਕ ਰਾਕੇਟ ਸ਼ਿਪ ਵਿੱਚ ਬਦਲ ਦੇਵੇਗਾ। ਇਹ ਦੇਸ਼ ਲਈ ਇੱਕ ਵਧੀਆ ਬਿੱਲ ਹੋਣ ਜਾ ਰਿਹਾ ਹੈ।"
4 ਜੁਲਾਈ ਨੂੰ ਰਾਸ਼ਟਰੀ ਛੁੱਟੀ ਵਾਲੇ ਦਿਨ 5:00 EDT (22:00 BST) 'ਤੇ ਇੱਕ ਸਮਾਰੋਹ ਵਿੱਚ ਇਸ ਬਿਲ 'ਤੇ ਦਸਤਖਤ ਹੋਣ ਦੀ ਉਮੀਦ ਹੈ।
ਵੋਟਿੰਗ ਤੋਂ ਬਾਅਦ ਇੱਕ ਜੇਤੂ ਰਿਪਬਲਿਕਨ ਸਪੀਕਰ ਮਾਈਕ ਜੌਨਸਨ ਸਦਨ ਤੋਂ ਬਾਹਰ ਆਏ ਅਤੇ ਪੱਤਰਕਾਰਾਂ ਨੂੰ ਕਿਹਾ ਕਿ "ਵਿਸ਼ਵਾਸ" ਉਨ੍ਹਾਂ ਦੀ ਪਾਰਟੀ ਦੇ ਅੰਦਰ ਸਮਰਥਨ ਇਕੱਠਾ ਕਰਨ ਦੀ ਕੁੰਜੀ ਹੈ।
"ਮੈਂ ਉਨ੍ਹਾਂ ਲੋਕਾਂ ਵਿੱਚ ਵਿਸ਼ਵਾਸ ਕਰਦਾ ਸੀ ਜੋ ਇੱਥੇ ਮੇਰੇ ਪਿੱਛੇ ਖੜ੍ਹੇ ਹਨ... ਉਨ੍ਹਾਂ ਵਿੱਚੋਂ ਕੁਝ ਨਾਲ ਨਜਿੱਠਣਾ ਵਧੇਰੇ ਮਜ਼ੇਦਾਰ ਹੈ," ਉਸਨੇ ਕਿਹਾ। "ਮੇਰਾ ਮਤਲਬ ਹੈ ਕਿ ਸਭ ਤੋਂ ਵੱਡੇ ਪੱਧਰ 'ਤੇ ਸਤਿਕਾਰ ਨਾਲ।"
ਜਿਨ੍ਹਾਂ ਲੋਕਾਂ ਨੂੰ ਮਾਈਕ ਜੌਨਸਨ ਨੇ ਬਿਲ ਦੇ ਵਧੀਆ ਹੋਣ ਦਾ ਯਕੀਨ ਦਿਵਾਇਆ, ਉਨ੍ਹਾਂ ਵਿੱਚ ਪ੍ਰਤੀਨਿਧੀ ਚਿੱਪ ਰਾਏ ਵੀ ਸੀ, ਜੋ ਟੈਕਸਾਸ ਦੇ ਇੱਕ ਰਿਪਬਲਿਕਨ ਸਨ ਜੋ ਕੁਝ ਦਿਨ ਪਹਿਲਾਂ ਜਦੋਂ ਸੈਨੇਟ ਨੇ ਬਿੱਲ ਦਾ ਆਪਣਾ ਸੰਸਕਰਣ ਪਾਸ ਕੀਤਾ ਸੀ ਤਾਂ ਇਸਤੇ ਨਿਰਾਸ਼ ਸਨ। ਉਸਨੇ ਸੈਨੇਟ ਦੀ ਵੋਟਿੰਗ ਸ਼ੁਰੂ ਹੋਣ ਤੱਕ ਆਪਣਾ ਮਨ ਬਦਲ ਲਿਆ ਸੀ।
ਰਾਏ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਮੁੱਖ ਚੀਜ਼ਾਂ 'ਤੇ ਇੱਕ ਚੰਗੇ ਨਤੀਜੇ 'ਤੇ ਪਹੁੰਚ ਗਏ ਹਾਂ, ਹਾਲਾਂਕਿ ਸਦਨ ਨੇ ਸੈਨੇਟ ਬਿੱਲ ਵਿੱਚ ਕੋਈ ਬਦਲਾਅ ਨਹੀਂ ਕੀਤਾ।"
ਜਦੋਂ ਜੌਨਸਨ ਨੇ ਐਲਾਨ ਕੀਤਾ ਕਿ ਕਾਨੂੰਨ ਚੈਂਬਰ ਤੋਂ ਚਾਰ ਵੋਟਾਂ ਨਾਲ ਪਾਸ ਹੋ ਗਿਆ ਹੈ, ਦਰਜਨਾਂ ਰਿਪਬਲਿਕਨ ਕਾਨੂੰਨ ਨਿਰਮਾਤਾ "ਅਮਰੀਕਾ! ਅਮਰੀਕਾ!" ਦੇ ਨਾਅਰੇ ਲਗਾਉਂਦੇ ਹੋਏ ਹਾਊਸ ਫਲੋਰ 'ਤੇ ਇਕੱਠੇ ਹੋਏ।
ਵੀਰਵਾਰ ਨੂੰ ਬਿੱਲ ਦੇ ਪਾਸ ਹੋਣ ਵਿੱਚ ਡੈਮੋਕ੍ਰੇਟਿਕ ਹਾਊਸ ਘੱਟ ਗਿਣਤੀ ਨੇਤਾ ਹਕੀਮ ਜੈਫਰੀਜ਼ ਦੁਆਰਾ ਦੇਰੀ ਕੀਤੀ ਗਈ, ਜਿਨ੍ਹਾਂ ਨੇ ਚੈਂਬਰ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਭਾਸ਼ਣ ਦਿੱਤਾ।
ਉਸਦਾ "ਮੈਜਿਕ ਮਿੰਟ" ਭਾਸ਼ਣ, ਜੋ ਕਿ ਇੱਕ ਰਿਵਾਜ ਹੈ ਜੋ ਪਾਰਟੀ ਨੇਤਾਵਾਂ ਨੂੰ ਜਿੰਨਾ ਚਿਰ ਚਾਹੇ ਬੋਲਣ ਦੀ ਆਗਿਆ ਦਿੰਦਾ ਹੈ, ਅੱਠ ਘੰਟੇ ਅਤੇ 45 ਮਿੰਟ ਤੱਕ ਚੱਲਿਆ। ਇਹ ਕਾਨੂੰਨ, ਭੋਜਨ ਅਤੇ ਸਿਹਤ ਸੰਭਾਲ ਵਿੱਚ ਕਟੌਤੀਆਂ ਕਰਕੇ ਅਤੇ ਸਾਫ਼ ਊਰਜਾ ਪ੍ਰੋਜੈਕਟਾਂ ਲਈ ਟੈਕਸ ਬਰੇਕਾਂ ਨੂੰ ਵਾਪਸ ਲਿਆ ਕੇ ਬੱਚਤ ਕਰਦਾ ਹੈ।
ਇਹ ਟਰੰਪ ਦੇ ਦੋ ਮੁੱਖ ਚੋਣ ਵਾਅਦਿਆਂ ਨੂੰ ਵੀ ਪੂਰਾ ਕਰਦਾ ਹੈ - ਉਸਦੇ 2017 ਦੀਆਂ ਟੈਕਸ ਕਟੌਤੀਆਂ ਨੂੰ ਸਥਾਈ ਬਣਾਉਣਾ ਅਤੇ ਟਿਪਸ, ਓਵਰਟਾਈਮ ਅਤੇ ਸਮਾਜਿਕ ਸੁਰੱਖਿਆ ਪ੍ਰਾਪਤਕਰਤਾਵਾਂ 'ਤੇ ਟੈਕਸ ਹਟਾਉਣਾ, ਜਿਸ ਨਾਲ 10 ਸਾਲਾਂ ਵਿੱਚ $4.5 ਟ੍ਰਿਲੀਅਨ ਦੀ ਬਚਤ ਹੋਵੇਗੀ।
ਹੁਣ ਲਗਭਗ $150 ਬਿਲੀਅਨ (£110 ਬਿਲੀਅਨ) ਸਰਹੱਦੀ ਸੁਰੱਖਿਆ, ਨਜ਼ਰਬੰਦੀ ਕੇਂਦਰਾਂ ਅਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਅਫਸਰਾਂ 'ਤੇ ਖਰਚ ਕੀਤੇ ਜਾਣਗੇ। ਰਾਸ਼ਟਰਪਤੀ ਦੇ "ਗੋਲਡਨ ਡੋਮ" ਮਿਜ਼ਾਈਲ ਰੱਖਿਆ ਪ੍ਰੋਗਰਾਮ ਸਮੇਤ ਫੌਜੀ ਖਰਚਿਆਂ ਲਈ ਹੋਰ $150 ਬਿਲੀਅਨ ਅਲਾਟ ਕੀਤੇ ਗਏ ਹਨ।
ਡੈਮੋਕਰੇਟਸ, ਜਿਨ੍ਹਾਂ ਨੇ ਹਾਊਸ ਵੋਟ ਨੂੰ ਰੋਕਣ ਲਈ ਪ੍ਰਕਿਰਿਆਤਮਕ ਚਾਲਾਂ ਦੀ ਵਰਤੋਂ ਕੀਤੀ ਸੀ, ਅੰਤਿਮ ਬਿੱਲ ਦੀ ਪੂਰੀ ਤਰ੍ਹਾਂ ਆਲੋਚਨਾ ਕਰ ਰਹੇ ਸਨ। ਉਨ੍ਹਾਂ ਨੇ ਇਸਨੂੰ ਅਮੀਰਾਂ ਨੂੰ ਟੈਕਸ ਕਟੌਤੀਆਂ ਦਿੰਦੇ ਹੋਏ ਲੱਖਾਂ ਅਮਰੀਕੀਆਂ ਤੋਂ ਸਿਹਤ ਸੰਭਾਲ ਅਤੇ ਭੋਜਨ ਸਬਸਿਡੀਆਂ ਖੋਹਣ ਵਜੋਂ ਦਰਸਾਇਆ ਹੈ।
ਕੈਲੀਫੋਰਨੀਆ ਦੀ ਨੈਨਸੀ ਪੇਲੋਸੀ, ਸਾਬਕਾ ਸਪੀਕਰ ਨੇ ਕਿਹਾ ਕਿ "ਅੱਜ ਇੱਕ ਹਨੇਰੇ ਅਤੇ ਭਿਆਨਕ ਸਮੇਂ ਦੀ ਸ਼ੁਰੂਆਤ ਹੋ ਰਹੀ ਹੈ।"
ਉੱਤਰੀ ਕੈਰੋਲੀਨਾ ਦੀ ਡੇਬੋਰਾ ਰੌਸ ਨੇ ਕਿਹਾ: "ਉਨ੍ਹਾਂ 'ਤੇ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਥੋੜ੍ਹੇ ਜੇ ਲੋਕਾਂ ਦੇ ਭਲੇ ਲਈ ਇੰਨੇ ਸਾਰੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਵੋਟ ਦਿੱਤੀ।"
ਬੁੱਧਵਾਰ ਨੂੰ ਜ਼ਿਆਦਾਤਰ ਸਮਾਂ ਅਖੌਤੀ 'ਬਿੱਗ, ਬਿਊਟੀਫੁਲ ਬਿੱਲ' ਦੀ ਕਿਸਮਤ ਲਟਕੀ ਰਹੀ ਕਿਉਂਕਿ ਰਾਸ਼ਟਰੀ ਕਰਜ਼ੇ 'ਤੇ ਪ੍ਰਭਾਵ ਬਾਰੇ ਚਿੰਤਾਵਾਂ ਵਾਲੇ ਰਿਪਬਲਿਕਨ ਬਾਗੀਆਂ ਨੇ ਮਜ਼ਬੂਤੀ ਨਾਲ ਤਰਕ ਦਿੱਤੇ, ਜਿਸ ਤੋਂ ਬਾਅਦ ਟਰੰਪ ਦਾ ਇੱਕ ਗੁੱਸੇ ਭਰਿਆ ਸੁਨੇਹਾ ਵੀ ਆਇਆ।
ਕਾਂਗਰਸ ਦੇ ਦੋਵੇਂ ਚੈਂਬਰ ਟਰੰਪ ਦੀ ਰਿਪਬਲਿਕਨ ਪਾਰਟੀ ਦੁਆਰਾ ਨਿਯੰਤਰਿਤ ਹਨ, ਪਰ ਪਾਰਟੀ ਦੇ ਅੰਦਰ ਕਈ ਧੜਿਆਂ ਵਿੱਚ ਕਾਨੂੰਨ ਦੀਆਂ ਮੁੱਖ ਨੀਤੀਆਂ ਨੂੰ ਲੈ ਕੇ ਮਤਭੇਦ ਸਨ। ਵੀਰਵਾਰ ਦੇ ਸ਼ੁਰੂਆਤੀ ਘੰਟਿਆਂ ਵਿੱਚ, ਰਿਪਬਲਿਕਨ ਲੀਡਰਸ਼ਿਪ ਵਧੇਰੇ ਆਤਮਵਿਸ਼ਵਾਸ ਨਾਲ ਭਰ ਗਈ, ਅਤੇ ਬਿੱਲ 'ਤੇ ਇੱਕ ਪ੍ਰਕਿਰਿਆਤਮਕ ਵੋਟ 03:00 EDT (07:00 GMT) ਤੋਂ ਠੀਕ ਬਾਅਦ ਪਾਸ ਹੋ ਗਈ।
ਬਿੱਲ 'ਤੇ ਅੰਤਿਮ ਵੋਟ ਲਗਭਗ 12 ਘੰਟੇ ਬਾਅਦ, 14:30 EDT (19:30 GMT) 'ਤੇ ਆਵੇਗੀ।