ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਇਕ ਗੈਰ-ਕਾਨੂੰਨੀ ਸੋਨੇ ਦੀ ਖਾਨ 'ਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਹੋਰ ਲਾਪਤਾ ਹਨ। ਸਥਾਨਕ ਬਚਾਅ ਏਜੰਸੀ (ਬਾਸਰਨਾਸ) ਦੇ ਮੁਖੀ ਹੇਰੀਯੰਤੋ ਦੇ ਅਨੁਸਾਰ, ਗੋਰੋਂਟਾਲੋ ਸੂਬੇ ਦੇ ਸੁਮਾਵਾ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਮਾਈਨਿੰਗ ਕਰਨ ਵਾਲੇ ਅਤੇ ਨੇੜਲੇ ਵਸਨੀਕਾਂ ਦੀ ਮੌਤ ਹੋ ਗਈ। ਹੁਣ ਤੱਕ 5 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਤੇ 18 ਲਾਪਤਾ ਵਿਅਕਤੀਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਹੇਰੀਯੰਤੋ ਨੇ ਕਿਹਾ, "ਅਸੀਂ ਖੋਜ ਅਤੇ ਬਚਾਅ ਕਾਰਜ ਲਈ ਰਾਸ਼ਟਰੀ ਬਚਾਅ ਟੀਮਾਂ, ਪੁਲਿਸ ਅਤੇ ਫੌਜ ਸਮੇਤ 164 ਕਰਮਚਾਰੀਆਂ ਦੀ ਇੱਕ ਟੀਮ ਤਾਇਨਾਤ ਕੀਤੀ ਹੈ।" ਹਾਲਾਂਕਿ, ਰੈਸਕਿਊ(ਬਚਾਅ) ਟੀਮ ਨੂੰ ਢਿੱਗਾਂ ਡਿੱਗਣ ਵਾਲੀ ਥਾਂ ਤੱਕ ਪਹੁੰਚਣ ਲਈ 20-ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪਵੇਗੀ, ਜਿਸ ਵਿੱਚ ਚਿੱਕੜ ਅਤੇ ਲਗਾਤਾਰ ਬਾਰਿਸ਼ ਰੁਕਾਵਟ ਪੈਦਾ ਕਰ ਰਹੀ ਹੈ।
ਏਜੰਸੀ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਫੋਟੋਆਂ ਪ੍ਰਭਾਵਿਤ ਪਿੰਡਾਂ ਵਿੱਚ ਡੁੱਬੇ ਮਕਾਨਾਂ ਨੂੰ ਦਰਸਾਉਂਦੀਆਂ ਹਨ। ਇੰਡੋਨੇਸ਼ੀਆ ਦੀ ਆਫ਼ਤ ਏਜੰਸੀ (ਬੀਐਨਪੀਬੀ) ਨੇ ਜ਼ਮੀਨ ਖਿਸਕਣ ਕਾਰਨ ਕਈ ਘਰਾਂ ਅਤੇ ਇੱਕ ਪੁਲ ਦੇ ਨੁਕਸਾਨੇ ਜਾਣ ਦੀ ਸੂਚਨਾ ਦਿੱਤੀ ਹੈ।
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|
| ਪੰਜਾਬ
|