ਟੋਰਾਂਟੋ ਵਿੱਚ ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ

2025-03-21 06:53:25.921565+00:00

ਟੋਰਾਂਟੋ ਪੁਲਿਸ ਦੇ ਅਨੁਸਾਰ ਮੰਗਲਵਾਰ ਨੂੰ ਕੈਬੇਗਟਾਊਨ ਵਿੱਚ ਇੱਕ ਪੁਲਿਸ ਅਧਿਕਾਰੀ ਵੱਲੋਂ ਗੋਲੀ ਚਲਾਉਣ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਟੋਰਾਂਟੋ ਪੁਲਿਸ ਨੇ ਐਕਸ 'ਤੇ ਇੱਕ ਪੋਸਟ ਵਿੱਚ ਦੱਸਿਆ ਕਿ ਗੋਲੀਬਾਰੀ ਕਾਰਲਟਨ ਅਤੇ ਪਾਰਲੀਮੈਂਟ ਸੜਕ ਦੇ ਨੇੜੇ ਸ਼ਾਮ 7:15 ਵਜੇ ਦੇ ਕਰੀਬ ਹੋਈ।

ਪੁਲਿਸ ਨੇ ਦੱਸਿਆ ਕਿ ਉਸ ਵਿਅਕਤੀ ਕੋਲ ਇੱਕ ਚਾਕੂ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੂਬੇ ਦੀ ਵਿਸ਼ੇਸ਼ ਜਾਂਚ ਯੂਨਿਟ (SIU)  ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਲਈ ਕਾਰਲਟਨ ਸੜਕ, ਪਾਰਲੀਮੈਂਟ ਤੋਂ ਸ਼ੇਰਬੋਰਨ ਤੱਕ ਬੰਦ ਹੈ।

ਐਸਆਈਯੂ(SIU) ਇੱਕ ਸੁਤੰਤਰ ਏਜੰਸੀ ਹੈ ਜੋ ਉਹਨਾਂ ਘਟਨਾਵਾਂ ਵਿੱਚ ਪੁਲਿਸ ਅਧਿਕਾਰੀਆਂ ਦੇ ਚਾਲ-ਚਲਣ ਦੀ ਜਾਂਚ ਕਰਦੀ ਹੈ ਜਿਨ੍ਹਾਂ ਵਿੱਚ ਕਿਸੇ ਦਾ ਜਿਨਸੀ ਸ਼ੋਸ਼ਣ ਹੋਇਆ ਹੋਵੇ, ਕਿਸੇ ਨੂੰ ਗੰਭੀਰ ਸੱਟ ਲੱਗੀ ਹੋਵੇ ਜਾਂ ਮੌਤ ਹੋ ਜਾਵੇ।

Gurpreet | 24/07/24

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ