ਆਪੋ ਵਿਚ ਪਏ ਮਿਲਣੇ ਹਾਂ ਸ਼ੱਕ ਕੋਈ ਨਾ

ਆਪੋ ਵਿਚ ਪਏ ਮਿਲਣੇ ਹਾਂ ਸ਼ੱਕ ਕੋਈ ਨਾ,

ਪਰ ਉਹ ਮਿਲਣ ਮਿਲਾਣ ਦਾ ਦੱਖ ਨਾ ਰਿਹਾ

ਜੇਕਰ ਮੈਂ ਹਾਂ ਸੜ ਸੁਆਹ ਹੋਇਆ,

ਏਸ ਸੇਕ ਕੋਲੋਂ ਤੂੰ ਵੀ ਵੱਖ ਨਾ ਰਿਹਾ

ਲਓ ਗਿਆ ਚੈਨ ਬਨੇਰਿਆਂ ਨੂੰ,

ਜਦੋਂ ਆਲ੍ਹਣੇ ਮੇਰੇ ਦਾ ਕੱਖ ਨਾ ਰਿਹਾ

📝 ਸੋਧ ਲਈ ਭੇਜੋ