ਚੇਤਾ ਰੱਖੀਂ ਭੁੱਲੀਂ ਨਾ

ਚੇਤਾ ਰੱਖੀਂ ਭੁੱਲੀਂ ਨਾ । 

ਰੰਗਾਂ  ਉੱਤੇ  ਡੁੱਲੀਂ ਨਾ। 

ਜੇ ਤੂੰ ਵਿਕਣਾ ਚਾਹੁੰਦਾ ਨਹੀਂ

 ਮੇਰੀ ਮੰਨ ਤੇ ਤੁੱਲੀਂ  ਨਾ

ਤੇਰੇ ਤੇ ਦਿਲ ਆਇਆ ਏ,

ਪਰ ਇਸ ਗੱਲ ਤੇ ਫੁੱਲੀਂ ਨਾ। 

ਹੁਸਨ  ਕਿਤਾਬ  ਨੂੰ ਵੇਖੀ ਜਾ । 

ਅੜਿਆ! ਵਰਕਾ ਥੁੱਲੀਂ ਨਾ

ਦੁਨੀਆਂ ਡਾਹਢੀ ਘੁੰਨੀ ਏ, 

ਤਾਹਿਰਾ  ਐਵੇਂ ਖੁੱਲ੍ਹੀਂ ਨਾ।