ਫੁੱਲ ਦੇ ਕੋਲੋਂ ਬੁਲਬੁਲ ਪੁੱਛੇ-

"ਮੈਨੂੰ ਸਮਝ ਨਾ ਆਈ,

ਤੂੰ ਕਿੰਜ ਬਣਦਾ ਹਾਰ ਗਲੇ ਦਾ ?

ਮੈਂ ਕਿੰਜ ਫਸਾਂ ਫਾਹੀ ?"

ਫੁੱਲ ਬੋਲਿਆ, ਜੀਭ ਇਕਲੜੀ,

ਤੈਥੋਂ ਰੁੱਕ ਨਾ ਸੱਕੇ

ਸੌ ਜੀਭਾਂ ਦੇ ਹੁੰਦਿਆਂ ਪਰ ਮੈਂ,

ਰਖਦਾ ਭੇਦ ਛੁਪਾਈ