ਗੰਗਾ ਏ ਯਾਂ ਮੱਕਾ ਏ

ਗੰਗਾ ਯਾਂ ਮੱਕਾ ਏ,

ਸਿੱਧਾ ਸਿੱਧਾ ਧੱਕਾ ਏ।

ਰੱਬ ਨੂੰ ਲੱਭਦੇ ਫਿਰਦੇ ਹੋ,

ਰੱਬ ਕਿਸੇ ਦਾ ਸੱਕਾ ਏ।

ਮੇਰਾ ਰਾਸ਼ਨ ਮਹੀਨੇ ਦਾ,

ਤੇਰਾ ਇਕੋ ਫੱਕਾ ਏ।

ਤੇਰਾ ਦੀਵਾ ਬੁੱਝ ਜਾਂਦਾ,

ਮੇਰੀ ਖੱਲ ਦਾ ਡੱਕਾ ਏ।

ਇੰਨੇ 'ਸਾਬਰ' ਹੋ ਗਏ ਆਂ,

ਜ਼ਾਲਮ ਹੱਕਾ ਬੱਕਾ ਏ।