ਇਸ ਦੁਨੀਆਂ ਦਾ ਜੀਵਨ ਦਿਸਦਾ

ਇਸ ਦੁਨੀਆਂ ਦਾ ਜੀਵਨ ਦਿਸਦਾ,

ਇਕ ਕੋਝਾ ਬੇ-ਢੰਗਾ

ਉਂਝ ਤੇ ਸਭਨੇ ਕਪੜੇ ਪਾਏ,

ਹਰ ਬੰਦਾ ਨੰਗਾ

ਰੰਗ ਤੇ ਕਾਲਮ-ਕਾਲਾ ਇਕੋ,

ਸਭ ਕੁਝ ਰੰਗ-ਬਰੰਗਾ

ਏਥੇ ਸਾਰੇ ਜਿਊਂਦੇ ਰਹਿੰਦੇ,

ਇਹ ਕਹਿ ਕੇ "ਸਭ ਚੰਗਾ"

 

📝 ਸੋਧ ਲਈ ਭੇਜੋ