ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ

ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ,

ਫਾਂ ਫਾਂ ਕਰਦਾ ਫੂੰ ਫੂੰ ਆਉਂਦਾ

ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ,

ਚਾਂ ਚਾਂ ਕਰਦਾ ਚੂੰ ਚੂੰ ਆਉਂਦਾ

ਉਹ ਬੋਲਦਾ ਬੋਲਦਾ ਟੁਰੀ ਜਾਂਦਾ,

ਖ਼ੌਰੇ ਮੇਰੇ ਬੁੱਲ੍ਹਾਂ ਨੂੰ ਸਿਉਂ ਆਉਂਦਾ

ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ,

ਕੋਈ ਤੀਸਰਾ ਇਹਦੇ ਵਿਚ ਕਿਉਂ ਆਉਂਦਾ

 

📝 ਸੋਧ ਲਈ ਭੇਜੋ