ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ

ਜਿਥੇ ਖਾਕ ਉੱਡਦੀ ਹੋਵੇ ਦਿਨੇ ਰਾਤੀਂ,

ਭਲਾ ਓਸ ਦਰਵਾਜ਼ੇ 'ਤੇ ਕੌਣ ਆਉਂਦਾ

ਲੱਗੇ ਕਦੇ ਕਦਾਈਂ 'ਤੇ ਕੌਣ ਪੁੱਛੇ,

ਜ਼ਖ਼ਮ ਤਾਜ਼ੇ ਤੋਂ ਤਾਜ਼ੇ 'ਤੇ ਕੌਣ ਆਉਂਦਾ

ਚੀਕਾਂ ਜਿਨ੍ਹਾਂ ਦੀਆਂ ਕੋਈ ਨਹੀਂ ਸੁਣਦਾ,

ਜੇ ਉਹ ਦੇਣ ਆਵਾਜ਼ੇ 'ਤੇ ਕੌਣ ਆਉਂਦਾ

ਜੀਊਂਦੀ ਜਾਨ ਨਾ ਜਿਨ੍ਹਾਂ ਨੂੰ ਕੋਈ ਮਿਲਦਾ,

ਮੋਇਆਂ ਬਾਅਦ ਜਨਾਜ਼ੇ 'ਤੇ ਕੌਣ ਆਉਂਦਾ

📝 ਸੋਧ ਲਈ ਭੇਜੋ