ਜਿੱਥੇ ਖ਼ੁਸ਼ੀ ਦੇ ਵਾਜੇ ਪਏ ਵੱਜਦੇ ਸਨ

ਜਿੱਥੇ ਖ਼ੁਸ਼ੀ ਦੇ ਵਾਜੇ ਪਏ ਵੱਜਦੇ ਸਨ,

ਓਥੇ ਹਸਰਤਾਂ ਦੇ ਦਾਗ਼ ਦਾਗ਼ ਰਹਿ ਗਏ

ਕਿਤੇ ਜ਼ਿੰਦਗੀ ਦੀ ਏਦਾਂ ਸ਼ਾਮ ਹੋਈ,

ਅੱਖਾਂ ਰਹੀਆਂ ਕਿ ਬੁਝੇ ਚਿਰਾਗ਼ ਰਹਿ ਗਏ

ਫਲ ਲੱਗਣੇ ਸਨ ਜਿਹੜੇ ਬੂਟਿਆਂ ਨੂੰ,

ਪਾਣੀ ਵਿੱਚ ਉਹ ਬਾਗ਼ ਦੇ ਬਾਗ਼ ਰਹਿ ਗਏ

ਉਹਨਾਂ ਟੱਬਰਾਂ ਦਾ ਰਿਹਾ ਕੁਝ ਵੀ ਨਹੀਂ,

ਜੇ ਕੁਝ ਰਿਹਾ ਤਬਾਹੀ ਦੇ ਦਾਗ਼ ਰਹਿ ਗਏ

📝 ਸੋਧ ਲਈ ਭੇਜੋ